ਪੰਜਾਬ

punjab

ETV Bharat / business

ਪਿਛਲੀ ਤਿਮਾਹੀ 'ਚ ਹੋਇਆ 57 ਕਰੋੜ ਰੁਪਏ ਦਾ ਨੁਕਸਾਨ: ਸਪਾਈਸ ਜੈੱਟ - Indiogo Services

ਸਪਾਈਸ ਜੈੱਟ ਨੇ ਬੁੱਧਵਾਰ ਨੂੰ ਕਿਹਾ ਕਿ 31 ਦਸੰਬਰ, 2020 ਨੂੰ ਖ਼ਤਮ ਹੋਈ ਤਿਮਾਹੀ ਵਿੱਚ 57 ਕਰੋੜ ਰੁਪਏ ਦਾ ਸ਼ੁੱਧ ਘਾਟਾ ਦਰਜ ਹੋਇਆ ਹੈ, ਜਦਕਿ ਪਿਛਲੇ ਸਾਲ ਦੀ ਇਸ ਮਿਆਦ ਵਿੱਚ ਇਹ 77.9 ਕਰੋੜ ਦਾ ਮੁਨਾਫਾ ਹੋਇਆ ਸੀ। ਕੰਪਨੀ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਆਏ ਸੰਕਟ ਤੋਂ ਕੰਪਨੀ ਉਭਰ ਰਹੀ ਹੈ।

Spicejet Airlines, Spicejet Delhi
ਸਪਾਈਸ ਜੈੱਟ

By

Published : Feb 11, 2021, 9:56 AM IST

ਨਵੀਂ ਦਿੱਲੀ: ਬੀਤੇ ਸਾਲ ਵਿੱਚ ਕੋਰੋਨਾ ਮਹਾਮਾਰੀ ਕਾਰਨ ਦੇਸ਼ ਦਾ ਹਰ ਸੈਕਟਰ ਆਰਥਿਕ ਪੱਖਾਂ ਤੋਂ ਪ੍ਰਭਾਵਿਤ ਹੋਇਆ ਹੈ। ਉੱਥੇ ਹੀ, ਇਕ ਏਅਰਲਾਈਨ ਕੰਪਨੀ ਸਪਾਈਸਜੈੱਟ ਨੇ ਬੁੱਧਵਾਰ ਨੂੰ ਕਿਹਾ ਕਿ 31 ਦਸੰਬਰ, 2020 ਨੂੰ ਖ਼ਤਮ ਹੋਈ ਤਿਮਾਹੀ ਵਿੱਚ 57 ਕਰੋੜ ਰੁਪਏ ਦਾ ਸ਼ੁੱਧ ਘਾਟਾ ਦਰਜ ਹੋਇਆ ਹੈ, ਜਦਕਿ ਪਿਛਲੇ ਸਾਲ ਦੀ ਇਸ ਮਿਆਦ ਵਿੱਚ ਇਹ 77.9 ਕਰੋੜ ਦਾ ਮੁਨਾਫਾ ਹੋਇਆ ਸੀ। ਕੰਪਨੀ ਨੇ ਦੱਸਿਆ ਕਿ ਤਿਮਾਹੀ ਵਿੱਚ ਕੁੱਲ ਆਮਦਨ 1, 907 ਕਰੋੜ ਰਹੀ, ਜਦਕਿ ਦੂਜੇ ਤਿਮਾਹੀ ਵਿੱਚ ਇਹ 1, 305 ਕਰੋੜ ਰੁਪਏ ਸੀ।

'ਦੂਜੀ ਤਿਮਾਹੀ 'ਚ ਮੁਨਾਫਾ'

ਕੰਪਨੀ ਸਪਾਈਸਜੈੱਟ ਨੇ ਖੁਲਾਸਾ ਕੀਤਾ ਕਿ ਇਸੇ ਤੁਲਨਾਤਮਕ ਮਿਆਦ ਵਿੱਚ 1,418 ਕਰੋੜ ਰੁਪਏ ਦੇ ਮੁਕਾਬਲੇ ਖਰਚੇ 1,964 ਕਰੋੜ ਰੁਪਏ ਸਨ। ਈ.ਬੀ.ਆਈ.ਟੀ.ਡੀ.ਏ.ਆਰ. ਦੇ ਅਧਾਰ 'ਤੇ, ਸਪਾਈਸ ਜੈੱਟ ਨੇ ਕਿਹਾ, ਉਸ ਨੇ ਤਿਮਾਹੀ ਵਿੱਚ 451.4 ਕਰੋੜ ਰੁਪਏ ਦਾ ਮੁਨਾਫਾ ਪ੍ਰਾਪਤ ਕੀਤਾ, ਜਦਕਿ ਦੂਜੀ ਤਿਮਾਹੀ ਵਿੱਚ 44.2 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।

'ਮਹਾਮਾਂਰੀ ਉਦਯੋਗ ਲਈ ਸੰਕਟ'

ਈ.ਬੀ.ਆਈ.ਟੀ.ਡੀ.ਏ.ਆਰ. ਉੱਤੇ ਅਧਾਰਿਤ ਰਿਪੋਰਟ ਮੁਤਾਬਕ, ਤਿਮਾਹੀ ਦਾ ਮੁਨਾਫਾ 518.4 ਕਰੋੜ ਰੁਪਏ ਸੀ, ਜਦਕਿ ਦੂਜੀ ਤਿਮਾਹੀ ਵਿੱਚ 475 ਕਰੋੜ ਰੁਪਏ ਦਾ ਲਾਭ ਹੋਇਆ ਸੀ। ਸਪਾਈਸ ਜੈੱਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਨੇ ਕਿਹਾ, "ਜਿਵੇਂ ਕਿ ਅਸੀਂ ਆਪਣੀ ਤਿਮਾਹੀ ਰਿਪੋਰਟ ਜਾਰੀ ਕੀਤੀ ਹੈ, ਮੈਨੂੰ ਖੁਸ਼ੀ ਹੈ ਕਿ 2020 ਆਖਰਕਾਰ ਪਿੱਛੇ ਲੰਘ ਗਿਆ ਹੈ।" ਮਹਾਂਮਾਰੀ ਉਦਯੋਗ ਲਈ ਸਭ ਤੋਂ ਵੱਡਾ ਸੰਕਟ ਸੀ, ਸਾਨੂੰ ਵਿਸ਼ਵਾਸ ਹੈ ਕਿ ਹੁਣ ਬਿਹਤਰ ਹੋਵੇਗਾ।

ਅਜੇ ਸਿੰਘ ਨੇ ਕਿਹਾ ਕਿ, "ਅਸੀਂ ਸੀਮਤ ਪਰਿਚਾਲਨ ਕਾਰਵਾਈਆਂ ਦੇ ਬਾਵਜੂਦ ਸਫ਼ਲਤਾਪੂਰਵਕ ਹਰ ਲੰਘੀ ਤਿਮਾਹੀ ਦੇ ਨਾਲ ਆਪਣੇ ਨੁਕਸਾਨ ਨੂੰ ਘਟਾਉਣ ਵਿੱਚ ਸਫਲ ਰਹੇ ਹਾਂ।"

ਪਿਛਲੇ ਮਹੀਨੇ, ਇੰਡੀਗੋ ਨੇ ਕਿਹਾ ਸੀ ਕਿ ਦਸੰਬਰ ਤਿਮਾਹੀ ਦੌਰਾਨ ਉਨ੍ਹਾਂ ਦਾ ਘਾਟਾ 620.14 ਕਰੋੜ ਰੁਪਏ ਤੱਕ ਸੀਮਤ ਹੋ ਗਿਆ, ਜਦਕਿ ਸਤੰਬਰ ਦੀ ਤਿਮਾਹੀ ਵਿੱਚ ਇਹ 1,194.83 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ: ਮਾਰਕੀਟ ਰੈਲੀ ਦੇ 6 ਦਿਨਾਂ 'ਚ ਨਿਵੇਸ਼ਕਾਂ ਦੀ ਦੌਲਤ 16.70 ਲੱਖ ਕਰੋੜ ਰੁਪਏ ਵਧੀ

ABOUT THE AUTHOR

...view details