ਪੰਜਾਬ

punjab

ETV Bharat / business

ਸੈਂਸੈਕਸ 'ਚ 740 ਅੰਕਾਂ ਤੋਂ ਜ਼ਿਆਦਾ ਦੀ ਤੇਜ਼ੀ, ਰਿਲਾਇੰਸ 10% ਚੜ੍ਹਿਆ - reliance gained ten percent

ਰਿਲਾਇੰਸ ਜਿਓ ਅਤੇ ਫ਼ੇਸਬੁੱਕ ਦੇ ਵਿਚਕਾਰ ਹੋਏ 43,574 ਕਰੋੜ ਰੁਪਏ ਦੇ ਵੱਡੇ ਸਮਝੌਤੇ ਨਾਲ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ 742 ਅੰਕਾਂ ਦੀ ਤੇਜ਼ੀ ਦੇ ਨਾਲ 31,379 ਉੱਤੇ ਅਤੇ ਨਿਫ਼ਟੀ 205 ਅੰਕ ਉੱਛਲ ਕੇ 9,187 ਉੱਤੇ ਬੰਦ ਹੋਇਆ।

ਸੈਂਸੈਕਸ 'ਚ 740 ਅੰਕਾਂ ਤੋਂ ਜ਼ਿਆਦਾ ਦੀ ਤੇਜ਼ੀ, ਰਿਲਾਇੰਸ 10% ਚੜ੍ਹਿਆ
ਸੈਂਸੈਕਸ 'ਚ 740 ਅੰਕਾਂ ਤੋਂ ਜ਼ਿਆਦਾ ਦੀ ਤੇਜ਼ੀ, ਰਿਲਾਇੰਸ 10% ਚੜ੍ਹਿਆ

By

Published : Apr 22, 2020, 8:27 PM IST

Updated : Apr 22, 2020, 9:38 PM IST

ਮੁੰਬਈ: ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਤੇਜ਼ੀ ਦੇ ਨਾਲ ਬੰਦ ਹੋਇਆ। ਮੁੱਖ ਸ਼ੇਅਰ ਸੂਚਕ ਅੰਕ ਸੈਂਸੈਕਸ 742.84 ਅੰਕ ਜਾਂ 2.42 ਫ਼ੀਸਦੀ ਵੱਧ ਕੇ 31,379.55 ਉੱਤੇ ਬੰਦ ਹੋਇਆ। ਉੱਥੇ ਹੀ ਐੱਨਐੱਸਈ ਨਿਫ਼ਟੀ 205.85 ਅੰਕ ਜਾਂ 2.29 ਫ਼ੀਸਦੀ ਵਾਧੇ ਦੇ ਨਾਲ 9,187.30 ਉੱਤੇ ਬੰਦ ਹੋਇਆ।

ਸੈਂਸੈਕਸ 'ਚ 740 ਅੰਕਾਂ ਤੋਂ ਜ਼ਿਆਦਾ ਦੀ ਤੇਜ਼ੀ, ਰਿਲਾਇੰਸ 10% ਚੜ੍ਹਿਆ

ਇਸ ਤੋਂ ਪਹਿਲਾਂ ਸ਼ੁਰੂਆਤੀ ਕਾਰੋਬਾਰ ਦੌਰਾਨ 200 ਅੰਕਾਂ ਤੋਂ ਜ਼ਿਆਦਾ ਦਾ ਵਾਧਾ ਹੋਇਆ। ਇਸੇ ਤਰ੍ਹਾਂ ਐੱਨਐੱਸਈ ਨਿਫ਼ਟੀ 17.50 ਅੰਕ ਜਾਂ 0.19 ਫ਼ੀਸਦੀ ਦੇ ਵਾਧੇ ਦੇ ਨਾਲ 8,998.95 ਉੱਤੇ ਸੀ।

ਕਾਰੋਬਾਰ ਦੌਰਾਨ ਰਿਲਾਇੰਸ ਇੰਡਸਟ੍ਰੀਜ਼ ਵਿੱਚ ਤੇਜ਼ੀ ਨਾਲ ਬਾਜ਼ਾਰ ਨੂੰ ਮਜ਼ਬੂਤੀ ਮਿਲੀ, ਜਦਕਿ ਵਿਸ਼ਵੀ ਬਾਜ਼ਾਰਾਂ ਵਿੱਚ ਕਮਜ਼ੋਰ ਸੰਕੇਤਾਂ ਨੇ ਬਾਜ਼ਾਰ ਦੀ ਧਾਰਣਾ ਨੂੰ ਕਮਜ਼ੋਰ ਕੀਤਾ।

ਸੈਂਸੈਕਸ ਵਿੱਚ ਰਿਲਾਇੰਸ ਇੰਡਸਟ੍ਰੀਜ਼ (ਆਰਆਈਐੱਲ) ਵਿੱਚ ਸਭ ਤੋਂ ਜ਼ਿਆਦਾ 10 ਫ਼ੀਸਦੀ ਦੇ ਵਾਧਾ ਦੇਖਣ ਨੂੰ ਮਿਲਿਆ। ਫ਼ੇਸਬੁੱਕ ਦੇ ਜਿਓ ਪਲੇਟਫ਼ਾਰਮ ਵਿੱਚ 10 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਦੇ ਲਈ 5.7 ਅਰਬ ਅਮਰੀਕੀ ਡਾਲਰ (43,574 ਕਰੋੜ ਰੁਪਏ) ਦੇ ਨਿਵੇਸ਼ ਦੇ ਐਲਾਨ ਤੋਂ ਬਾਅਦ ਰਿਲਾਇੰਸ ਦੇ ਸ਼ੇਅਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।

ਨਿਫ਼ਟੀ ਦੇ ਟਾਪ ਪੰਜ ਤੇਜ਼ੀ ਵਾਲੇ ਸ਼ੇਅਰ

  • ਜ਼ੀ ਐਂਟਰਟੇਨਮੈਂਟ ਇੰਟਰਪ੍ਰਾਇਜ਼ਜ਼ ਲਿਮਟਿਡ - 20%
  • ਰਿਲਾਇੰਸ ਲਿਮਟਿਡ- 10.20%
  • ਏਸ਼ੀਅਨ ਪੇਂਟਜ਼- 5.27%
  • ਇੰਡਸਇੰਡ ਬੈਂਕ- 3.80%
  • ਯੂਪੀਐੱਲ- 3.63%

ਨਿਫ਼ਟੀ ਦੇ ਟਾਪ ਗਿਰਾਵਟ ਵਾਲੇ ਸ਼ੇਅਰ

  • ਓਐੱਨਜੀਸੀ- 5.62%
  • ਵੇਦਾਂਤਾ-2.55%
  • ਐੱਲਐਂਡਟੀ-1.71%
  • ਸਿਪਲਾ-0.52%
  • ਪਾਵਰਗ੍ਰਿਡ-0.31%
Last Updated : Apr 22, 2020, 9:38 PM IST

ABOUT THE AUTHOR

...view details