ਸੈਨ ਫ਼੍ਰਾਂਸਿਸਕੋ: ਦੱਖਣੀ ਕੋਰੀਆਈ ਤਕਨੀਕੀ ਕੰਪਨੀ ਸੈਮਸੰਗ ਨੇ ਆਪਣੇ ਅਗਲੇ ਗਲੈਕਸੀ ਸਮਾਰਟ ਫੋਨ ਨੂੰ ਜਾਰੀ ਕਰਨ ਦੀ ਮਿਤੀ ਦਾ ਐਲਾਨ ਕਰ ਦਿੱਤਾ ਹੈ।
ਇਸ ਸਮਾਰਟ ਫ਼ੋਨ ਨੂੰ ਗੈਲੇਕਸੀ ਅਨਪੈਕਡ ਇਵੈਂਟ ਵਿੱਚ ਅਗਲੇ ਮਹੀਨੇ ਦੀ 11 ਫ਼ਰਵਰੀ ਨੂੰ ਸਵੇਰੇ ਦੇ 11.00 ਵਜੇ ਲੋਕ-ਅਰਪਣ ਕੀਤਾ ਜਾਵੇਗਾ।
ਕੰਪਨੀ ਨੇ ਬੀਤੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆੰ ਕਿਹਾ ਕਿ ਇਸ ਪ੍ਰੋਗਰਾਮ ਦੀ ਲਾਇਵ ਸਟ੍ਰੀਮੰਗ ਗਲੋਬਲ ਨਿਊਜ਼-ਰੂਮ, ਸੈਮਸੰਗ ਮੋਬਾਇਲ ਪ੍ਰੈੱਸ ਅਤੇ ਸੈਮਸੰਗ ਡਾਟ ਕਾਮ ਉੱਤੇ ਉਪਲੱਭਧ ਹੋਵੇਗੀ।
ਪ੍ਰੋਗਰਾਮ ਵਿੱਚ ਕੰਪਨੀ ਵੱਲੋਂ ਆਪਣੇ ਐੱਸ-11 ਦੀ ਬਜਾਇ ਨੈਕਸਟ ਜਨਰੇਸ਼ਨ ਸਮਾਰਟ ਫ਼ੋਨ ਗਲੈਕਸੀ ਐੱਸ-20 ਦੀ ਘੁੰਡ ਚੁਕਾਈ ਕੀਤੇ ਜਾਣ ਦੀ ਉਮੀਦ ਹੈ।
ਟਿਪਸਟਰ ਆਇਸ ਨੇ ਯੂਨੀਵਰਸ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ ਕੰਪਨੀ ਆਪਣੇ ਐੱਸ-11 ਈ, ਐੱਸ-11 ਅਤੇ ਐੱਸ-11 ਪਲੱਸ ਦੀ ਬਜਾਏ ਆਪਣੀ ਮੁੱਖ ਲੜੀ ਲਈ ਐੱਸ-20, ਐੱਸ-20 ਪਲੱਸ ਅਤੇ ਐੱਸ-20 ਅਲਟਰਾ ਦੇ ਮਾਡਲ ਚੁਣੇਗੀ। ਇਸ ਦਾ ਮਤਬਲ ਹੈ ਕਿ ਗਲੈਕਸੀ ਐੱਸ-20, ਐੱਸ-10ਈ, ਜਦਕਿ ਐੱਸ-20 ਪਲੱਸ, ਐੱਸ-10 ਦੀ ਥਾਂ ਲਾਂਚ ਕੀਤਾ ਜਾਵੇਗਾ।