ਨਵੀਂ ਦਿੱਲੀ: ਇਲੈਟ੍ਰੋਨਿਕ ਵਸਤੂਆਂ ਦੇ ਮਸ਼ਹੂਰ ਵੱਡੇ ਬ੍ਰਾਂਡ ਐੱਲਜੀ ਅਤੇ ਸੈਮਸੰਗ ਨੇ ਲੌਕਡਾਊਨ ਦੌਰਾਨ ਘਰਾਂ ਵਿੱਚ ਬੈਠੇ ਗਾਹਕਾਂ ਦੀ ਖ਼ਰੀਦਦਾਰੀ ਵਿੱਚ ਮਦਦ ਕਰਦਿਆਂ ਜਿਵੇਂ ਕਿ ਸਮਾਰਟ ਟੀ.ਵੀ ਅਤੇ ਹੋਰ ਘਰੇਲੂ ਵਸਤੂਆਂ ਦੀ ਡਿਜ਼ੀਟਲ ਚੈਨਲਾਂ ਰਾਹੀਂ ਪ੍ਰੀ-ਬੁਕਿੰਗ ਸ਼ੁਰੂ ਕੀਤੀ ਹੈ।
25 ਮਾਰਚ ਤੋਂ ਕੋਰੋਨਾ ਵਾਇਰਸ ਕਰਕੇ ਕੀਤੇ ਗਏ ਲੌਕਡਾਊਨ ਕਾਰਨ ਰਿਟੇਲ ਦੀਆਂ ਦੁਕਾਨਾਂ ਬੰਦ ਹਨ।
ਲੌਕਡਾਊਨ ਦੇ ਤੀਸਰੇ ਪੜਾਅ, ਜੋ ਕਿ 4 ਮਈ ਤੋਂ ਸ਼ੁਰੂ ਹੋਇਆ ਹੈ, ਵਿੱਚ ਦਿੱਤੀਆਂ ਗਈਆਂ ਢਿੱਲਾਂ ਨੂੰ ਲੈ ਕੇ ਖ਼ਪਤਕਾਰ ਵਸੂਤ ਨਿਰਮਾਤਾ ਨੂੰ ਮੰਗ ਵਿੱਚ ਵੱਧਣ ਦੀ ਉਮੀਦ ਹੈ।