ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਲਈ ਨਿੱਜੀ ਸੈਕਟਰ ਦੀ ਮਸ਼ਹੂਰ ਕੰਪਨੀ ਰਿਲਾਇੰਸ ਇਡਸਟ੍ਰੀਜ਼ ਲਿਮਟਿਡ (RIL) ਨੇ ਪ੍ਰਧਾਨ ਮੰਤਰੀ ਕੇਅਰਜ਼ ਫ਼ੰਡ ਵਿੱਚ 500 ਕਰੋੜ ਰੁਪਏ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਕੰਪਨੀ ਨੇ ਮਹਾਰਾਸ਼ਟਰ ਅਤੇ ਗੁਜਰਾਤ ਦੇ ਮੁੱਕ ਮੰਤਰੀ ਰਾਹਤ ਫ਼ੰਡ ਵਿੱਚ 5-5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਰਿਲਾਇੰਸ ਇਡਸਟ੍ਰੀਜ਼ ਦੇ ਮੁਖੀ ਅਤੇ ਐੱਮਡੀ ਮੁਕੇਸ਼ ਅੰਬਾਨੀ ਦਾ ਕਹਿਣਾ ਹੈ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਛੇਤੀ ਤੋਂ ਛੇਤੀ ਹੀ ਕੋਰੋਨਾ ਵਾਇਰਸ ਦੀ ਵਰਗੀ ਭਿਅੰਕਰ ਬੀਮਾਰੀ ਉੱਤੇ ਕਾਬੂ ਪਾ ਲਵੇਗਾ। ਰਿਲਾਇੰਸ ਇਡਸਟਰੀ ਦੀ ਪੂਰੀ ਟੀਮ ਇਸ ਸੰਕਟ ਦੀ ਸਮੇਂ ਦੇਸ਼ ਦੇ ਨਾਲ ਖੜੀ ਹੈ ਅਤੇ ਕੋਵਿਡ-19 ਵਿਰੁੱਧ ਲੜਾਈ ਨੂੰ ਜਿੱਤਣ ਦੇ ਸਾਰਾ ਕੁੱਝ ਕਰੇਗੀ।
ਜ਼ਿਕਰਯੋਗ ਹੈ ਕਿ ਕੰਪਨੀ ਦੀ ਇਕਾਈ ਰਿਲਾਇੰਸ ਫ਼ਾਊਂਡੇਸ਼ਨ ਨੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਲਈ ਦੇਸ਼ ਦਾ ਸਭ ਤੋਂ ਪਹਿਲਾ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਲਈ ਸਿਰਫ਼ 2 ਹਫ਼ਤਿਆਂ ਵਿੱਚ 100 ਬੈੱਡਾਂ ਵਾਲਾ ਹਸਪਤਾਲ ਵੀ ਸਥਾਪਿਤ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਇਹ ਹਸਪਤਾਲ ਬ੍ਰਹਿਣਮੁੰਬਈ ਨਗਰ ਨਿਗਮ ਦੇ ਸਹਿਯੋਗ ਨਾਲ ਸੈਵਨ ਹਿਲਜ਼ ਵਿਖੇ ਸਥਾਪਿਤ ਕੀਤਾ ਸੀ। ਇਸ ਹਸਪਤਾਲ ਵਿੱਚ ਬਾਇਓ-ਮੈਡੀਕਲ ਉਪਕਰਣ ਜਿਵੇਂ ਕਿ ਵੈਂਟੀਲੇਟਰ, ਪੇਸਮੇਕਰ, ਡਾਇਲਸਿਸ ਮਸ਼ੀਨਾਂ ਅਤੇ ਮਰੀਜ਼ ਨਿਗਰਾਨੀ ਵਾਲੇ ਸਾਰੇ ਉਪਕਰਣ ਵੀ ਸ਼ਾਮਲ ਹਨ।