ਮੁੰਬਈ: ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ 2 ਹਫ਼ਤਿਆਂ ਦੇ ਥੋੜੇ ਸਮੇਂ ਵਿੱਚ 100 ਮਰੀਜ਼ਾਂ ਦੀ ਸਮਰੱਥਾ ਵਾਲੇ ਭਾਰਤ ਦੇ ਪਹਿਲੇ ਕੋਵਿਡ-19 ਸਮਰਪਿਤ ਹਸਪਤਾਲ ਦੀ ਸਥਾਪਨਾ ਕੀਤੀ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਰ ਐੱਚ.ਐੱਨ ਰਿਲਾਇੰਸ ਫ਼ਾਊਂਡੇਸ਼ਨ ਹਸਪਤਾਲ ਨੇ ਬ੍ਰਹਮਨਮੁੰਬਈ ਨਗਰ ਨਿਗਮ (ਬੀਐੱਮਸੀ) ਦੇ ਸਹਿਯੋਗ ਨਾਲ ਮੁੰਬਈ ਦੇ ਸੈਵਨ ਹਿਲਜ਼ ਹਸਪਤਾਲ ਵਿੱਚ ਕੋਵਿਡ-19 ਸਮਰਪਿਤ ਸੁਵਿਧਾ ਸਥਾਪਿਤ ਕੀਤੀ ਹੈ।
ਹਸਪਤਾਲ ਦੇ ਲਈ ਫ਼ੰਡ ਰਿਲਾਇੰਸ ਫ਼ਾਊਂਡੇਸ਼ਨ ਵੱਲੋਂ ਦਿੱਤਾ ਗਿਆ ਹੈ। ਕੋਵਿਡ-19 ਸੁਵਿਧਾ ਵਿੱਚ ਇੱਕ ਨੈਗੇਟਿਵ ਪ੍ਰੈਸ਼ਰ ਰੂਪ ਹੈ, ਜੋ ਕ੍ਰਾਸ ਕੰਟੈਮਿਨੇਸ਼ਨ ਨੂੰ ਰੋਕਣ ਵਿੱਚ ਅਤੇ ਸੰਕਰਮਣ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਸਾਰੇ ਬੈੱਡ ਜ਼ਰੂਰੀ ਬੁਨਿਆਦੀ ਸੁਵਿਧਾਵਾਂ ਵਾਲਾ ਹੈ। ਇਸ ਵਿੱਚ ਵੈਂਟਿਲੇਟਰ, ਪੇਸਮੇਕਰਜ਼, ਡਾਇਲਸਿਸ ਮਸ਼ੀਨ ਅਤੇ ਪੇਸ਼ੈਟ ਮਾਨਿਟਰਿੰਗ ਡਿਵਾਇਸਾਂ ਵਰਗੇ ਬਾਇਓ-ਮੈਡੀਕਲ ਉਪਕਰਨ ਸ਼ਾਮਲ ਹਨ।
ਰਿਲਾਇੰਸ ਫ਼ਾਊਂਡੇਸ਼ਨ ਨੇ ਕੋਰੋਨਾ ਵਾਇਰਸ ਦੀ ਲਾਗ ਵਾਲੇ ਦੇਸ਼ਾਂ ਦੇ ਯਾਤਰੀਆਂ ਅਤੇ ਸ਼ੱਕੀ ਮਾਮਲਿਆਂ ਨਾਲ ਗ੍ਰਸਤ ਰੋਗੀਆਂ ਦੇ ਏਕਾਂਤਵਾਸ ਅਤੇ ਇਲਾਜ਼ ਦੇ ਲਈ ਜ਼ਿਆਦਾਤਰ ਸੁਵਿਧਾਵਾਂ ਨੂੰ ਜਲਦੀ ਤੋਂ ਵਧਾਉਣ ਦੇ ਲਈ ਸਪੈਸ਼ਲ ਮੈਡੀਕਲ ਸੁਵਿਧਾਵਾਂ ਦੀ ਸਥਾਪਨਾ ਪੇਸ਼ ਕੀਤੀ ਹੈ।
ਇਸ ਤੋਂ ਇਲਾਵਾ ਰਿਲਾਇੰਸ ਇੰਸਡਸਟ੍ਰੀਜ਼ ਲਿਮਟਿਡ ਨੇ ਮਹਾਰਾਸ਼ਟਰ ਦੇ ਲੋਧੀਵਲੀ ਵਿੱਚ ਇੱਕ ਪੂਰੀ ਤਰ੍ਹਾਂ ਤਿਆਰ ਆਇਸੋਲੇਸ਼ਨ ਸੁਵਿਧਾ ਵਾਲਾ ਕੇਂਦਰ ਸਥਾਪਿਤ ਕੀਤਾ ਹੈ।
ਰਿਲਾਇੰਸ ਫ਼ੇਸ ਮਾਸਕ ਉਤਪਾਦਨ ਸਮਰੱਥਾ ਵਧਾਏਗੀ
ਰਿਲਾਇੰਸ ਇੰਡਸਟ੍ਰੀਜ਼ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਦੇਖਦੇ ਹੋਏ ਉਤਪਾਦਨ ਸਮਰੱਥਾ ਵਧਾ ਕੇ 1 ਲੱਖ ਮਾਸਕ ਪ੍ਰਤੀਦਿਨ ਕਰਨ, ਕੋਵਿਡ-19 ਦੇ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਮੁਫ਼ਤ ਈਂਧਨ ਦੇਣ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਮੁਫ਼ਤ ਭੋਜਨ ਉਪਲੱਭਧ ਕਰਵਾਉਣ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਸ ਦੀ ਸੀਐੱਸਆਰ (ਕੰਪਨੀ ਸਮਾਜਿਕ ਜਿੰਮੇਵਾਰੀ) ਇਕਾਈ ਵੱਲੋਂ ਸੰਚਾਲਤ ਹਸਪਤਾਲ ਨੇ ਆਪਣੇ ਇੱਕ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਲਈ 100 ਬੈੱਡਾਂ ਵਾਲੀ ਇੱਕ ਇਕਾਈ ਸਥਾਪਿਤ ਕੀਤੀ ਹੈ। ਰਿਲਾਇੰਸ ਇੰਡਸਟ੍ਰੀਜ਼ ਨੇ ਇਹ ਵੀ ਕਿਹਾ ਕਿ ਜੇ ਇਸ ਸੰਕਟ ਦੇ ਕਾਰਨ ਉਸ ਦਾ ਕੰਮ ਰੁੱਕਦਾ ਹੈ ਤਾਂ ਵੀ ਉਹ ਸਥਾਈ ਅਤੇ ਠੇਕੇ ਉੱਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪੂਰੀ ਤਨਖ਼ਾਹ ਦੇਵੇਗੀ।
ਬਿਆਨ ਮੁਤਾਬਕ ਕੰਪਨੀ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੇ ਆਪਾਤ ਕਾਲੀਨ ਵਾਹਨਾਂ ਨੂੰ ਮੁਫ਼ਤ ਵਿੱਚ ਈਂਧਨ ਉਪਲੱਭਧ ਕਰਵਾਏਗੀ। ਉੱਥੇ ਰਿਲਾਇੰਸ ਫ਼ਾਊਂਡੇਸ਼ਨ ਉਨ੍ਹਾਂ ਲੋਕਾਂ ਨੂੰ ਮੁਫ਼ਤ ਵਿੱਚ ਖਾਣਾ ਉਪਲੱਭਧ ਕਰਵਾਏਗੀ ਜਿੰਨ੍ਹਾਂ ਦੀ ਇਸ ਮਹਾਂਮਾਰੀ ਦੇ ਕਾਰਨ ਤਨਖ਼ਾਹ ਪ੍ਰਭਾਵਿਤ ਹੋਈ ਹੈ।