ਨਵੀਂ ਦਿੱਲੀ: ਕੋਰੋਨਾ ਦੀ ਲਾਗ ਤੋਂ ਬਾਅਦ ਜਿਥੇ ਦੁਨੀਆ ਭਰ ਦੀਆਂ ਕੰਪਨੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਨੇ ਇਸ ਦੌਰ ਵਿੱਚ 1.68 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਨਿਵੇਸ਼ ਨਾਲ ਆਰਆਈਐਲ ਆਪਣੇ ਸ਼ਡਿਊਲ ਤੋਂ ਪਹਿਲਾਂ ਹੀ ਕਰਜ਼ਾ ਮੁਕਤ ਕੰਪਨੀ ਬਣ ਗਈ ਹੈ। ਸ਼ੁੱਕਰਵਾਰ ਨੂੰ ਆਰਆਈਐਲ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਕੰਪਨੀ ਨੇ ਨਿਵੇਸ਼ਕਾਂ ਨਾਲ ਕਰਜ਼ਾ ਮੁਕਤ ਹੋਣ ਦੇ ਵਾਅਦੇ ਨੂੰ ਪੂਰਾ ਕੀਤਾ ਹੈ।
ਰਿਲਾਇੰਸ ਹੋਇਆ ਕਰਜ਼ਾ ਮੁਕਤ, 58 ਦਿਨਾਂ 'ਚ ਇਕੱਠੇ ਕੀਤੇ 1,68,818 ਕਰੋੜ - Reliance becomes net debt-free
ਆਰਆਈਐਲ ਨੇ 58 ਦਿਨਾਂ ਵਿੱਚ ਜਿਓ ਪਲੇਟਫਾਰਮਸ ਦੀ ਹਿੱਸੇਦਾਰੀ ਅਤੇ ਅਧਿਕਾਰਾਂ ਨੂੰ ਵੇਚ ਕੇ 1,68,818 ਕਰੋੜ ਰੁਪਏ ਦੀ ਰਕਮ ਇਕੱਠੀ ਕੀਤੀ। ਇਸ ਨਿਵੇਸ਼ ਨਾਲ ਆਰਆਈਐਲ ਆਪਣੇ ਸ਼ਡਿਊਲ ਤੋਂ ਪਹਿਲਾਂ ਹੀ ਕਰਜ਼ਾ ਮੁਕਤ ਕੰਪਨੀ ਬਣ ਗਈ ਹੈ।
![ਰਿਲਾਇੰਸ ਹੋਇਆ ਕਰਜ਼ਾ ਮੁਕਤ, 58 ਦਿਨਾਂ 'ਚ ਇਕੱਠੇ ਕੀਤੇ 1,68,818 ਕਰੋੜ Reliance becomes net debt-free; raises over Rs 1,68,818 cr in 58 days](https://etvbharatimages.akamaized.net/etvbharat/prod-images/768-512-7679921-thumbnail-3x2-rel.jpg)
ਆਰਆਈਐਲ ਨੇ 58 ਦਿਨਾਂ ਵਿੱਚ 1,68,818 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਵਿੱਚ ਜਿਓ ਪਲੇਟਫਾਰਮਸ ਦੀ ਹਿੱਸੇਦਾਰੀ ਅਤੇ ਅਧਿਕਾਰਾਂ ਨੂੰ ਵੇਚ ਕੇ ਇਕੱਠੀ ਕੀਤੀ ਗਈ ਰਕਮ ਸ਼ਾਮਿਲ ਹੈ। ਗਲੋਬਲ ਨਿਵੇਸ਼ਕਾਂ ਨੇ ਜੀਓ ਪਲੇਟਫਾਰਮਸ ਵਿੱਚ 1,15,693.95 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਰਿਲਾਇੰਸ ਨੇ ਅਧਿਕਾਰਾਂ ਦੇ ਮੁੱਦੇ ਰਾਹੀਂ 53,124.20 ਕਰੋੜ ਰੁਪਏ ਪ੍ਰਾਪਤ ਹੋਏ ਹਨ। ਆਰਆਈਐਲ ਦਾ ਕਹਿਣਾ ਹੈ ਕਿ ਪੈਟਰੋਲ-ਪ੍ਰਚੂਨ 'ਤੇ ਬੀਪੀ ਨਾਲ ਸਾਂਝੇ ਉੱਦਮ ਦੇ ਮੁਕੰਮਲ ਹੋਣ ਤੋਂ ਬਾਅਦ ਕੁੱਲ ਨਿਵੇਸ਼ 1.75 ਲੱਖ ਕਰੋੜ ਰੁਪਏ ਹੋ ਜਾਵੇਗਾ। 31 ਮਾਰਚ 2020 ਤੱਕ ਆਰਆਈਐਲ 'ਤੇ 1,61,035 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ। ਅਜਿਹੀ ਸਥਿਤੀ ਵਿੱਚ ਆਰਆਈਐਲ ਇਸ ਨਿਵੇਸ਼ ਨਾਲ ਕਰਜ਼ਾ ਮੁਕਤ ਹੋ ਗਿਆ ਹੈ।
ਆਰਆਈਐਲ ਦੇ ਸੀਐਮਡੀ ਮੁਕੇਸ਼ ਅੰਬਾਨੀ ਨੇ 12 ਅਗਸਤ 2019 ਨੂੰ 42ਵੇਂ ਏਜੀਐਮ ਵਿੱਚ ਨਿਵੇਸ਼ਕਾਂ ਨੂੰ 31 ਮਾਰਚ 2021 ਤੱਕ ਕੰਪਨੀ ਨੂੰ ਕਰਜ਼ਾ ਮੁਕਤ ਬਣਾਉਣ ਦਾ ਵਾਅਦਾ ਕੀਤਾ ਸੀ। ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ ਸਾਡੇ ਕੋਲ 18 ਮਹੀਨਿਆਂ ਵਿੱਚ ਕਰਜ਼ਾ ਮੁਕਤ ਬਣਨ ਲਈ ਇਕ ਸਪਸ਼ਟ ਰੋਡ ਮੈਪ ਹੈ। ਹੁਣ ਮੁਕੇਸ਼ ਅੰਬਾਨੀ ਨੇ ਕਿਹਾ ਹੈ ਕਿ ਨਿਵੇਸ਼ਕਾਂ ਨੇ ਜਿਓ ਅਤੇ ਰਿਲਾਇੰਸ ਰਿਟੇਲ ਵਰਗੇ ਕਾਰੋਬਾਰ ਵਿੱਚ ਖ਼ਾਸ ਦਿਲਚਸਪੀ ਦਿਖਾਈ ਹੈ। ਅਸੀਂ ਅਗਲੇ ਦੋਵਾਂ ਮਹੀਨਿਆਂ ਵਿੱਚ ਆਪਣੇ ਦੋਵਾਂ ਕਾਰੋਬਾਰਾਂ ਵਿੱਚ ਇਹ ਗਲੋਬਲ ਸਹਿਭਾਗੀਆਂ ਨੂੰ ਸ਼ਾਮਿਲ ਕਰਾਂਗੇ। ਉਨ੍ਹਾ ਕਿਹਾ ਕਿ ਅਗਲੇ 5 ਸਾਲਾਂ ਵਿੱਚ ਦੋਵਾਂ ਕੰਪਨੀਆਂ ਦੀ ਸੂਚੀਕਰਨ ਨਾਲ ਸਾਡੀ ਕੰਪਨੀ ਵਿਸ਼ਵ ਦੀ ਸੱਭ ਤੋਂ ਸ਼ਕਤੀਸ਼ਾਲੀ ਬੈਲੇਂਸ ਸ਼ੀਟ ਵਾਲੀ ਕੰਪਨੀ ਬਣ ਜਾਵੇਗੀ।