ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਜਦੋਂ ਤੋਂ ਪੀਜ਼ਾ ਡਲਿਵਰੀ ਕਰਨ ਵਾਲੇ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ, ਉਦੋਂ ਤੋਂ ਪੀਜ਼ਾ ਦਾ ਵਪਾਰ ਬੇਹੱਦ ਖ਼ਰਾਬ ਹੋ ਗਿਆ ਹੈ। ਲੋਕਾਂ ਵਿੱਚ ਪੀਜ਼ੇ ਨੂੰ ਲੈ ਕੇ ਏਨਾਂ ਡਰ ਫ਼ੈਲ ਗਿਆ ਹੈ ਕਿ ਕੋਈ ਵੀ ਪੀਜ਼ੇ ਦਾ ਆਰਡਰ ਦੇਣ ਤੋਂ ਪਹਿਲਾਂ 100 ਵਾਰ ਸੋਚਦਾ ਹੈ। ਇਸੇ ਦਰਮਿਆਨ ਈਟੀਵੀ ਭਾਰਤ ਦੀ ਟੀਮ ਵਸੰਤ ਵਿਹਾਰ ਦੇ ਇੰਸਟਾ ਪੀਜ਼ਾ ਵਰਕਸ਼ਾਪ ਪਹੁੰਚੀ ਅਤੇ ਉੱਥੇ ਜਾ ਕੇ ਅਸਲੀਅਤ ਦਾ ਜਾਇਜ਼ਾ ਲਿਆ।
ਦਿੱਲੀ ਵਿੱਚ ਪੀਜ਼ੇ ਦੀ ਵਿਕਰੀ ਲਗਭਗ ਖ਼ਤਮ ਹੀ ਹੋ ਗਈ ਸੀ। ਪਰ ਪੀਜ਼ਾ ਬਣਾਉਣ ਵਾਲੀਆਂ ਕੰਪਨੀਆਂ ਨੇ ਇਸ ਨੂੰ ਇੱਕ ਚੁਣੌਤੀ ਦੀ ਤਰ੍ਹਾਂ ਲਿਆ ਹੈ ਅਤੇ ਆਪਣੇ ਗਾਹਕਾਂ ਨੂੰ ਸੰਤੁਸ਼ਟ ਕਰਨ ਦੇ ਲਈ ਕਈ ਸਾਰੇ ਕਦਮ ਚੁੱਕੇ ਹਨ।