ਨਵੀਂ ਦਿੱਲੀ: ਫਾਈਜ਼ਰ ਦੇ ਸੀਈਓ ਅਲਬਰਟ ਬੋਉਰਲਾ ਨੇ ਸੋਮਵਾਰ ਨੂੰ 56 ਮਿਲੀਅਨ ਡਾਲਰ ਦੇ ਸ਼ੇਅਰ ਵੇਚੇ। ਇਹ ਵਿਕਰੀ ਉਸੇ ਦਿਨ ਕੀਤੀ ਗਈ ਸੀ ਜਦੋਂ ਫਾਈਜ਼ਰ ਅਤੇ ਬਾਇਓਨਟੈਕ ਨੇ ਉਨ੍ਹਾਂ ਦੇ ਕੋਰੋਨਾਵਾਇਰਸ ਟੀਕੇ ਨੂੰ 90 ਫ਼ੀਸਦੀ ਤੋਂ ਵੱਧ ਪ੍ਰਭਾਵਸ਼ਾਲੀ ਐਲਾਨ ਕੀਤਾ। ਐਕਸਿਓਜ਼ ਦੀ ਇੱਕ ਰਿਪੋਰਟ ਮੁਤਾਬਕ, ਉਸੇ ਦਿਨ ਫਾਈਜ਼ਰ ਦੇ ਸ਼ੇਅਰਾਂ ਵਿੱਚ ਲਗਭਗ ਅੱਠ ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਐਕਸਿਓਸ ਦੀ ਰਿਪੋਰਟ ਮੁਤਾਬਕ ਨਿਯਮ 10 ਬੀ 5-1 ਨਾਮ ਦੀ ਇੱਕ ਪਹਿਲਾਂ ਤੋਂ ਨਿਰਧਾਰਤ ਯੋਜਨਾ ਰਾਹੀਂ ਸ਼ੇਅਰਾਂ ਦੀ ਵਿਕਰੀ ਪੂਰੀ ਤਰ੍ਹਾਂ ਕਾਨੂੰਨੀ ਤਰੀਕੇ ਨਾਲ ਕਰ ਦਿੱਤੀ ਗਈ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਬੰਧ ਵਿੱਚ ਫਾਈਜ਼ਰ ਦੇ ਬੁਲਾਰੇ ਨਾਲ ਵੀ ਗੱਲ ਕੀਤੀ ਗਈ ਸੀ, ਜਿਨ੍ਹਾਂ ਨੇ ਆਪਣੇ ਬਿਆਨ ਵਿੱਚ ਸੌਦੇ ਬਾਰੇ ਕੋਈ ਨਵੀਂ ਜਾਣਕਾਰੀ ਸ਼ਾਮਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ਼ੇਅਰਾਂ ਦੀ ਵਿਕਰੀ ਅਗਸਤ ਵਿੱਚ ਕੀਤੀ ਗਈ ਪਹਿਲਾਂ ਤੋਂ ਨਿਰਧਾਰਤ ਯੋਜਨਾ ਦਾ ਹਿੱਸਾ ਸੀ।