ਪੰਜਾਬ

punjab

ETV Bharat / business

ਓਲਾ ਦੀ ਦਿੱਲੀ ਸਰਕਾਰ ਦੇ ਨਾਲ ਹਿੱਸੇਦਾਰੀ, ਮਰੀਜ਼ਾਂ ਨੂੰ ਮੁਫ਼ਤ 'ਚ ਹਸਪਤਾਲ ਪਹੁੰਚਾਉਣ ਲਈ ਦੇਵੇਗੀ ਕੈਬ ਸੇਵਾ - ਮੁਫ਼ਤ ਓਲਾ ਮਰੀਜ਼ਾਂ ਲਈ

ਕੰਪਨੀ ਨੇ ਸ਼ਨਿਚਰਵਾਰ ਨੂੰ ਬਿਆਨ ਵਿੱਚ ਕਿਹਾ ਕਿ ਜੇ ਕਿਸੇ ਨਾਗਰਿਕ ਨੂੰ ਗ਼ੈਰ-ਕੋਵਿਡ ਡਾਕਟਰੀ ਜ਼ਰੂਰਤ ਦੇ ਲਈ ਗੱਡੀ ਦੀ ਲੋੜ ਹੈ ਤਾਂ ਉਹ 102 ਨੰਬਰ ਮਿਲਾ ਸਕਦਾ ਹੈ।

ਓਲਾ ਦੀ ਦਿੱਲੀ ਸਰਕਾਰ ਦੇ ਨਾਲ ਹਿੱਸੇਦਾਰੀ
ਓਲਾ ਦੀ ਦਿੱਲੀ ਸਰਕਾਰ ਦੇ ਨਾਲ ਹਿੱਸੇਦਾਰੀ

By

Published : Apr 25, 2020, 10:59 PM IST

ਨਵੀਂ ਦਿੱਲੀ : ਐੱਪ ਆਧਾਰਿਤ ਟੈਕਸੀ ਸੇਵਾ ਉਪਲੱਭਧ ਕਰਵਾਉਣ ਵਾਲੀ ਕੰਪਨੀ ਓਲਾ ਨੇ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਨਾਲ ਹਿੱਸੇਦਾਰੀ ਦਿੱਤੀ ਹੈ। ਇਸ ਦੇ ਤਹਿਤ ਓਲਾ ਮਰੀਜ਼ਾਂ ਨੂੰ ਮੁਫ਼ਤ ਵਿੱਚ ਹਸਪਤਾਲ ਪਹੁੰਚਾਉਣ ਦੇ ਲਈ ਕੈਬ ਸੇਵਾ ਉਪਲੱਭਧ ਕਰਵਾਏਗੀ।

ਕੰਪਨੀ ਨੇ ਸ਼ਨਿਚਰਵਾਰ ਨੂੰ ਬਿਆਨ ਵਿੱਚ ਕਿਹਾ ਕਿ ਜੇ ਕਿਸੇ ਨਾਗਰਿਕ ਨੂੰ ਗ਼ੈਰ-ਕੋਵਿਡ ਡਾਕਟਰੀ ਜ਼ਰੂਰਤ ਦੇ ਲਈ ਗੱਡੀ ਦੀ ਲੋੜ ਹੈ ਤਾਂ ਉਹ 102 ਡਾਇਲ ਕਰ ਸਕਦਾ ਹੈ।

ਸਿਹਤ ਮੰਤਰਾਲੇ ਦੀ ਟੀਮ ਮਰੀਜ਼ ਦੇ ਲਈ ਇੱਕ ਕੈਬ ਭੇਜੇਗੀ ਅਤੇ ਮਰੀਜ਼ ਨੂੰ ਮੁਫ਼ਤ ਵਿੱਚ ਹਸਪਤਾਲ ਪਹੁੰਚਾਇਆ ਜਾਵੇਗਾ।

ਕੰਪਨੀ ਨੇ ਕਿਹਾ ਕਿ ਉਹ ਅਜਿਹੇ ਮਰੀਜ਼ ਜਿਹੜੇ ਕੋਵਿਡ-19 ਨਾਲ ਪੀੜਤ ਨਹੀਂ ਹਨ, ਨੂੰ ਗੱਡੀ ਦੀ ਸੁਵਿਧਾ ਉਪਲੱਭਧ ਕਰਵਾ ਰਹੀ ਹੈ। ਇੰਨ੍ਹਾਂ ਵਿੱਚ ਜਾਂਚ, ਡਾਇਲਸਿਸ, ਕੀਮੋਥਰੈਪੀ ਤੋਂ ਇਲਾਵਾ ਸੱਟ ਲੱਗਣ ਨਾਲ ਜ਼ਖ਼ਮੀ ਮਰੀਜ਼ ਸ਼ਾਮਲ ਹਨ। ਓਲਾ ਨੇ ਕਿਹਾ ਕਿ ਉਹ ਮਰੀਜ਼ਾਂ ਨੂੰ ਸਾਫ਼ ਅਤੇ ਸੁਰੱਖਿਅਤ ਯਾਤਰਾ ਅਨੁਭਵ ਉਪਲੱਭਧ ਕਰਵਾ ਰਹੀ ਹੈ।

ਓਲਾ ਕੈਬ ਦੇ ਡਰਾਇਵਰਾਂ ਦੇ ਕੋਲ ਸਾਰੇ ਜ਼ਰੂਰੀ ਸੁਰੱਖਿਆ ਉਪਕਰਨ ਮਸਲਨ ਮਾਸਕ, ਸੈਨਿਟਾਈਜ਼ਰ ਆਦਿ ਉਪਲੱਭਧ ਹਨ। ਇਸੇ ਤਰ੍ਹਾਂ ਦੀ ਸੇਵਾਵਾਂ ਨੂੰ ਚਲਾਉਣ ਵਾਲੇ ਖ਼ਾਸ ਰੂਪ ਤੋਂ ਸਿੱਖਿਅਤ ਡਰਾਇਵਰਾਂ ਵੱਲੋਂ ਕੀਤਾ ਜਾ ਰਿਹਾ ਹੈ।

(ਪੀਟੀਆਈ-ਭਾਸ਼ਾ)

ABOUT THE AUTHOR

...view details