ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਬੁੱਧਵਾਰ ਨੂੰ ਕਿਹਾ ਕਿ ਜਦੋਂ ਆਟੋ ਉਦਯੋਗ ਦਾ ਉਤਪਾਦਨ ਬਹੁਤ ਹੀ ਹੇਠਲੇ ਪੱਧਰ ਉੱਤੇ ਹੈ ਅਤੇ ਇਸ ਦੌਰਾਨ ਜੀਐੱਸਟੀ ਵਿੱਚ ਕਟੌਤੀ ਸਹੀ ਕਦਮ ਨਹੀਂ ਹੈ।
ਮਾਰੂਤੀ ਸੁਜ਼ੂਕੀ ਜਿਸ ਦਾ ਘਰੇਲੂ ਯਾਤਰੀ ਵਾਹਨਾਂ ਦਾ ਮਾਰਕਿਟ ਵਿੱਚ 54 ਫ਼ੀਸਦੀ ਸ਼ੇਅਰ ਹਨ, ਨੇ ਕਿਹਾ ਕਿ ਜੀਐੱਸਟੀ ਵਿੱਚ ਕਟੌਤੀ ਕਿਸੇ ਸਹੀ ਸਮੇਂ ਕਰਨੀ ਚਾਹੀਦੀ ਸੀ।
ਇੱਕ ਵੀਡੀਓ ਕਾਨਫ਼ਰੰਸ ਰਾਹੀਂ ਐੱਮਐੱਸਆਈ ਦੇ ਚੇਅਰਮੈਨ ਆਰ.ਸੀ ਭਾਰਗਵ ਨੇ ਕਿਹਾ ਕਿ ਇਸ ਸਮੇਂ ਜੋ ਹਾਲਾਤ ਹਨ, ਉਸ ਤੋਂ ਲੱਗਦਾ ਹੈ ਕਿ ਅਗਲੇ ਮਹੀਨੇ ਜਾਂ 2 ਹੋਰ ਮਹੀਨਿਆਂ ਤੱਕ ਮੋਟਰਸਾਈਕਲ ਨਿਰਮਾਤਵਾਂ ਦੀ ਉਤਪਾਦਨ ਦਰ ਵਿੱਚ ਕਮੀ ਆਈ ਹੋਈ ਹੈ। ਇਸ ਦੌਰਾਨ ਜੀਐੱਸਟੀ ਵਿੱਚ ਕਮੀ ਕੋਈ ਸੂਝ ਵਾਲਾ ਕਦਮ ਨਹੀਂ ਹੈ।