ਪੰਜਾਬ

punjab

ETV Bharat / business

ਜੀਓ ਪਲੈਟਫਾਰਮ 'ਚ 9 ਹਜ਼ਾਰ ਕਰੋੜ ਦਾ ਨਿਵੇਸ਼ ਕਰੇਗੀ ਅਬੂ ਧਾਬੀ ਦੀ ਮੁਬਾਡਲਾ

ਮੁਕੇਸ਼ ਅੰਬਾਨੀ ਨੇ ਜੀਓ ਪਲੇਟਫਾਰਮ ਲਈ 6ਵੀਂ ਵੱਡੀ ਡੀਲ ਕੀਤੀ ਹੈ। ਅਬੂ ਧਾਬੀ ਦੀ ਇੱਕ ਨਿਵੇਸ਼ ਕੰਪਨੀ ਮੁਬਾਡਲਾ ਉਨ੍ਹਾਂ ਦੇ ਡਿਜੀਟਲ ਜੀਓ ਪਲੇਟਫਾਰਮ 'ਚ 1.85 ਪ੍ਰਤੀਸ਼ਤ ਹਿੱਸੇਦਾਰੀ ਲਈ 9,093.6 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

Mubadala picks 1.85 pc stake in Jio Platforms for Rs 9,093 crore
ਜੀਓ ਪਲੈਟਫਾਰਮ 'ਚ 9 ਹਜ਼ਾਰ ਕਰੋੜ ਦਾ ਨਿਵੇਸ਼ ਕਰੇਗੀ ਅਬੂ ਧਾਬੀ ਦੀ ਮੁਬਾਡਲਾ

By

Published : Jun 5, 2020, 11:15 AM IST

ਮੁੰਬਈ: ਰਿਲਾਇੰਸ ਇੰਡਸਟਰੀਜ਼ ਲਿਮਟਿਡ(ਆਰਆਈਐਲ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਬੂ ਧਾਬੀ ਦੀ ਇੱਕ ਨਿਵੇਸ਼ ਕੰਪਨੀ ਮੁਬਾਡਲਾ ਉਨ੍ਹਾਂ ਦੇ ਡਿਜੀਟਲ ਜੀਓ ਪਲੇਟਫਾਰਮ 'ਚ 1.85 ਪ੍ਰਤੀਸ਼ਤ ਹਿੱਸੇਦਾਰੀ ਲਈ 9,093.6 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

ਜੀਓ ਪਲੇਟਫਾਰਮ ਨੂੰ 6 ਹਫਤਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ 6ਵਾਂ ਨਿਵੇਸ਼ ਮਿਲਿਆ ਹੈ ਅਤੇ ਹੁਣ ਤੱਕ ਇਸ ਨੂੰ 18.97 ਪ੍ਰਤੀਸ਼ਤ ਹਿੱਸੇਦਾਰੀ ਲਈ 87,655.35 ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਹੈ।

ਜੀਓ 'ਚ ਹੁਣ ਤੱਕ ਇਨ੍ਹਾਂ ਕੰਪਨੀਆਂ ਨੇ ਕੀਤਾ ਹੈ ਨਿਵੇਸ਼

  • ਫੇਸਬੁੱਕ - 43,574 ਕਰੋੜ ਰੁਪਏ
  • ਸਿਲਵਰ ਲੇਕ - 5656 ਕਰੋੜ ਰੁਪਏ
  • ਵਿਸਟਾ ਇਕਵਿਟੀ - 11367 ਕਰੋੜ ਰੁਪਏ
  • ਜਨਰਲ ਅਟਲਾਂਟਿਕ - 6598 ਕਰੋੜ ਰੁਪਏ
  • ਕੇਕੇਆਰ - 11367 ਕਰੋੜ ਰੁਪਏ
  • ਮੁਬਾਡਲਾ - 9093 ਕਰੋੜ ਰੁਪਏ

ਰਿਲਾਇੰਸ ਦੇ ਸ਼ੇਅਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਐਨਐਸਈ 'ਤੇ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਏ। ਰਿਲਾਇੰਸ ਸ਼ੁਰੂਆਤੀ ਕਾਰੋਬਾਰ ਵਿੱਚ 40 ਅੰਕ ਦੀ ਤੇਜ਼ੀ ਨਾਲ 1618 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ: OYO ਨੇ ਕੋਵਿਡ-19 ਦੇ ਚੱਲਦਿਆਂ ਛੁੱਟੀ 'ਤੇ ਭੇਜੇ ਸਾਰੇ ਕਰਮਚਾਰੀਆਂ ਦੇ ਲਈ ਪੇਸ਼ ਕੀਤੀ 'ਈਸਾਪ ਯੋਜਨਾ'

ਇਸ ਤੋਂ ਪਹਿਲਾਂ ਵੀਰਵਾਰ ਨੂੰ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁੱਲ ਫਿਰ ਤੋਂ 10 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ। ਅਧਿਕਾਰਾਂ ਦੇ ਮੁੱਦੇ ਦੀ ਸਫ਼ਲਤਾ ਤੋਂ ਬਾਅਦ, ਕੰਪਨੀ ਦਾ ਸਟਾਕ 2.4 ਪ੍ਰਤੀਸ਼ਤ ਨਾਲ ਵੱਧ ਗਿਆ।

ਬੀ ਐਸ ਸੀ 'ਤੇ ਕੰਪਨੀ ਦਾ ਸਟਾਕ 2.43 ਪ੍ਰਤੀਸ਼ਤ ਜਾਂ 37.50 ਰੁਪਏ ਦੀ ਤੇਜ਼ੀ ਨਾਲ 1,579.95 ਰੁਪਏ' ਤੇ ਬੰਦ ਹੋਇਆ ਹੈ। ਇਸ ਤੋਂ ਬਾਅਦ ਕੰਪਨੀ ਦਾ ਬਾਜ਼ਾਰ ਮੁੱਲ 10.01 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ।

ABOUT THE AUTHOR

...view details