ਨਵੀਂ ਦਿੱਲੀ: ਸਾਰੇ ਦੇਸ਼ ਵਿੱਚ ਮੰਦੀ ਦੀ ਹਾਹਾਕਾਰ ਮੱਚੀ ਹੋਈ ਹੈ। ਇਸ ਤੋਂ ਇਲਾਵਾ ਆਟੋ ਸੈਕਟਰ ਗੰਭੀਰ ਮੰਦੀ ਨਾਲ ਜੂਝ ਰਿਹਾ ਹੈ। ਇਸ ਲਈ ਸਰਕਾਰ ਨੇ ਪਿਛਲੇ ਦਿਨੀਂ ਆਟੋ ਸੈਕਟਰ ਨੂੰ ਕਈ ਤਰੀਕੇ ਦਿੱਤੇ ਸਨ ਜਿਸ ਤੋਂ ਉਹ ਇਸ ਮੰਦੀ ਦੀ ਸਥਿਤੀ ਤੋਂ ਬਚ ਸਕਣ ਪਰ ਇਸ ਦੇ ਬਾਵਜੂਦ ਮਾਰੂਤੀ ਸੁਜ਼ੂਕੀ ਨੇ ਦੋ ਦਿਨਾਂ ਤੋਂ ਗੁਰੂਗ੍ਰਾਮ ਅਤੇ ਮਾਨੇਸਰ ਦੀਆਂ ਯੂਨਿਟਸ ਵਿੱਚ ਉਤਪਾਦਨ ਬੰਦ ਕਰ ਦਿੱਤਾ ਹੈ। ਹਾਲਾਂਕਿ ਇਸ ਦੇ ਪਿੱਛੇ ਦਾ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹੋਇਆ ਹੈ। ਮਾਰੂਤੀ ਨੇ 7 ਸਤੰਬਰ ਅਤੇ 9 ਸਤੰਬਰ ਤੱਕ ਉਤਪਾਦਨ ਦਾ ਕੰਮ ਬੰਦ ਰਹੇਗਾ।
ਮਾਰੂਤੀ ਨੇ 600 ਕਰਮਚਾਰੀਆਂ ਨੂੰ ਛੁੱਟੀ 'ਤੇ ਭੇਜਿਆ
23 ਅਗਸਤ ਨੂੰ ਮਾਰੂਤੀ ਸੁਜ਼ੂਕੀ ਨੇ ਆਪਣੇ 600 ਕਰਮਚਾਰੀਆਂ ਨੂੰ ਛੁੱਟੀ 'ਤੇ ਭੇਜਿਆ ਜਿਸ ਤੋਂ ਬਾਅਦ ਇਹ ਦਲੀਲ ਦਿੱਤੀ ਗਈ ਕਿ ਬਾਜ਼ਾਰ ਇਸ ਸਮੇਂ ਮੰਦੀ ਵਿੱਚ ਹੈ। ਇਸ ਤੋਂ ਪਹਿਲਾਂ ਹਰ ਰੋਜ਼ ਲਗਭਗ 6000 ਕਾਰਾਂ ਬਣਾਇਆਂ ਜਾਂਦੀਆਂ ਸਨ ਪਰ ਮੰਦੀ ਦੇ ਕਾਰਨ ਹੁਣ ਸਿਰਫ਼ 4500 ਗੱਡੀਆ ਹਰ ਰੋਜ਼ ਬਣ ਰਹੀਆਂ ਹਨ ਤੇ ਮੰਦੀ ਦੇ ਕਾਰਨ ਉਹ ਗੱਡੀਆਂ ਦੀ ਵਿੱਕਰੀ ਵੀ ਨਹੀਂ ਹੋ ਰਹੀ।
ਜੀਐਸਟੀ-ਨੋਟਬੰਦੀ ਨੇ ਮੰਦੀ ਲਈ ਜ਼ਿੰਮੇਵਾਰ!
ਆਟੋਮੋਬਾਈਲ ਸੈਕਟਰ ਵਿੱਚ ਆਈ ਮੰਦੀ ਬਾਰੇ ਵਾਹਨ ਦੇ ਮਾਹਰਾਂ ਦਾ ਕਹਿਣਾ ਹੈ ਕਿ ਨੋਟਬੰਦੀ ਅਤੇ ਜੀਐਸਟੀ ਇਸ ਮੰਦੀ ਲਈ ਸਪੱਸ਼ਟ ਤੌਰ ਤੇ ਜ਼ਿੰਮੇਵਾਰ ਹਨ। 1200 ਸੀਸੀ ਇੰਜ਼ਨ ਕਾਰ 'ਤੇ 40 ਪ੍ਰਤੀਸ਼ਤ ਦੇ ਉੱਪਰ ਟੈਕਸ ਲੱਗਾ ਰਿਹਾ ਹੈ ਜਿਸ ਕਾਰਨ ਵਾਹਨਾਂ ਦੀ ਵਿਕਰੀ ਘੱਟ ਗਈ ਹੈ। ਪਹਿਲਾ ਵਾਹਨਾਂ 'ਤੇ ਕਰਜ਼ੇ ਅਸਾਨੀ ਨਾਲ ਮਿਲ ਜਾਂਦਾ ਸੀ ਪਰ ਹੁਣ ਇਸ 'ਤੇ ਕਾਫ਼ੀ ਕਾਗਜ਼ੀ ਕਾਰਵਾਈ ਕੀਤੀ ਜਾਂਦੀ ਹੈ।