ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਉਸ ਦੀਆਂ BS-VI ਨਿਕਾਸੀ ਵਾਲੇ ਨਿਯਮਾਂ ਦੇ 1 ਅਪ੍ਰੈਲ ਤੋਂ ਲਾਗੂ ਹੋਣ ਤੋਂ ਪਹਿਲਾਂ ਹੀ 5 ਲੱਖ ਕਾਰਾਂ ਦੀ ਵਿਕਰੀ ਹੋ ਚੁੱਕੀ ਹੈ।
ਕੰਪਨੀ ਨੇ ਦੱਸਿਆ ਕਿ ਉਹ ਮਾਰਕਿਟ ਵਿੱਚ BS-VI ਮਾਡਲ ਵਾਲੀਆਂ 10 ਕਾਰਾਂ ਪੇਸ਼ ਕਰ ਰਹੀ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਕੇਨਿਚੀ ਆਯੁਕਾਵਾ ਨੇ ਕਿਹਾ ਕਿ ਇਹ ਉਪਲੱਭਧੀ ਭਾਰਤ ਵਿੱਚ ਨਵੇਂ ਇੰਜਣਾ ਅਤੇ ਤਕਨੀਕੀ ਵਿਕਾਸ ਦੀ ਸਮਰੱਥਾ ਦੀ ਪੁਸ਼ਟੀ ਕਰਦੀ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੇ ਲੋਕ-ਪ੍ਰਸਿੱਧ ਮਾਡਲਾਂ ਵਿੱਚ ਬੀਐੱਸ-VI ਮਾਨਕਾਂ ਵਾਲੇ ਇੰਜਣ ਸਰਕਾਰ ਦੇ ਸਾਫ਼-ਸੁਥਰੇ ਅਤੇ ਹਰੇ-ਭਰੇ ਵਾਤਾਵਰਨ ਲਈ ਵਚਨਬੱਧਤਾ ਕਰਦੇ ਹਨ। ਮਾਰੂਤੀ ਸੁਜ਼ੂਕੀ ਨੇ ਆਪਣੀ ਪਹਿਲੀ ਬੀਐੱਸ-VI ਮਾਨਕ ਇੰਜਣ ਵਾਲੀ ਪਹਿਲੀ ਕਾਰ ਅਪ੍ਰੈਲ 2019 ਵਿੱਚ ਪੇਸ਼ ਕੀਤੀ ਸੀ, ਜੋ ਕਿ ਨਿਯਮ ਲਾਗੂ ਹੋਣ ਤੋਂ ਪਹਿਲਾਂ ਹੀ ਪੇਸ਼ ਕੀਤੀ ਗਈ ਸੀ।