ਪੰਜਾਬ

punjab

By

Published : Mar 28, 2020, 10:59 PM IST

ETV Bharat / business

ਟਾਟਾ ਗਰੁੱਪ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ 1,500 ਕਰੋੜ ਦੀ ਮਦਦ

ਟਾਟਾ ਸਮੂਹ ਨੇ ਕੋਰੋਨਾ ਵਾਇਰਸ ਨਾਲ ਲੜਣ ਦੇ ਲਈ 1,500 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਇਸ ਵਿੱਚ ਟਾਟਾ ਟਰੱਸਟ ਨੇ 500 ਕਰੋੜ ਰੁਪਏ ਦਾ ਫ਼ੰਡ ਦਿੱਤਾ ਹੈ ਅਤੇ ਟਾਟਾ ਸੰਨਜ਼ ਨੇ 1,000 ਕਰੋੜ ਰੁਪਏ ਦਾ ਜ਼ਿਆਦਾ ਯੋਗਦਾਨ ਦਿੱਤਾ ਹੈ।

ਟਾਟਾ ਗਰੁੱਪ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ 1,500 ਕਰੋੜ ਦੀ ਸਹਾਇਤਾ ਵਾਅਦਾ
ਟਾਟਾ ਗਰੁੱਪ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ 1,500 ਕਰੋੜ ਦੀ ਸਹਾਇਤਾ ਵਾਅਦਾ

ਮੁੰਬਈ : ਭਾਰਤ ਅਤੇ ਦੁਨੀਆਂ ਦੇ ਹੋਰ ਹਿੱਸਿਆ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਵਰਤਮਾਨ ਸਥਿਤੀ ਬਹੁਤ ਹੀ ਚਿੰਤਾਜਨਕ ਹੁੰਦੀ ਜਾ ਰਹੀ ਹੈ। ਇਸ ਦੇ ਲਈ ਸਾਨੂੰ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ। ਇਸੇ ਕ੍ਰਮ ਵਿੱਚ ਟਾਟਾ ਟਰੱਸਟ ਦੇ ਮੁਖੀ ਰਤਨ ਟਾਟਾ ਨੇ ਇਸ ਸਥਿਤੀ ਨਾਲ ਨਿਪਟਣ ਦੇ ਲਈ 500 ਕਰੋੜ ਰੁਪਏ ਦਾਨ ਦੇਣ ਦੇ ਫ਼ੈਸਲਾ ਲਿਆ ਹੈ।

ਰਤਨ ਟਾਟਾ ਨੇ ਟਵੀਟ ਕਰ ਕਿਹਾ ਕਿ ਕੋਵਿਡ-19 ਸੰਕਟ ਸਭ ਤੋਂ ਔਖੀਆਂ ਚੁਣੌਤੀਆਂ ਵਿੱਚ ਇੱਕ ਹੈ। ਟਾਟਾ ਸਮੂਹ ਦੀ ਕੰਪਨੀਆਂ ਹਮੇਸ਼ਾ ਅਜਿਹੇ ਸਮੇਂ ਵਿੱਚ ਦੇਸ਼ ਦੀ ਜ਼ਰੂਰਤ ਦੇ ਨਾਲ ਖੜੀ ਹੋਈ ਹੈ। ਇਸ ਸਮੇਂ ਦੇਸ਼ ਨੂੰ ਸਾਡੀ ਜ਼ਿਆਦਾ ਜ਼ਰੂਰਤ ਹੈ।

ਹੇਠ ਲਿਖੇ ਕੰਮਾਂ ਲਈ ਹੋਵੇਗੀ ਵਰਤੋਂ

1. ਵੱਧਦੇ ਹੋਏ ਮਾਮਲਿਆਂ ਦੇ ਇਲਾਜ਼ ਦੇ ਲਈ ਸਾਂਹ ਪ੍ਰਣਾਲੀ

2. ਟੈਸਟਿੰਗ ਦੀ ਸਮਰੱਥਾ ਨੂੰ ਹਰ ਵਿਅਕਤੀ ਤੱਕ ਵਧਾਉਣ ਦੇ ਲਈ ਟੈਸਟਿੰਗ ਸਿਸਟਮ

3. ਸੰਕਰਮਿਤ ਮਰੀਜ਼ਾਂ ਦੇ ਲਈ ਮਾਡਿਊਲਰ ਇਲਾਜ਼ ਸੁਵਿਧਾਵਾਂ ਦੀ ਸਥਾਪਨਾ

4. ਸਿਹਤ ਕਰਮਚਾਰੀਆਂ ਅਤੇ ਆਮ ਜਨਤਾ ਤੱਖ ਜਾਣਕਾਰੀ ਪਹੁੰਚਾਉਣ ਦੇ ਲਈ ਪ੍ਰਬੰਧ ਅਤੇ ਪ੍ਰੀਖਣ

ਇਸ ਤੋਂ ਬਾਅਦ ਟਾਟਾ ਸੰਨਜ਼ ਦੇ ਮੁਖੀ ਐੱਨ.ਚੰਦਰਸੇਖ਼ਨ ਨੇ ਵੀ ਇੱਕ ਪ੍ਰੈੱਸ ਵਿਗਿਆਪਨ ਜਾਰੀ ਕਰ ਕੇ ਕਿਹਾ ਕਿ ਟਾਟਾ ਸੰਨਜ਼ ਨੇ ਕੋਵਿਡ-19 ਅਤੇ ਸਬੰਧਿਤ ਗਤੀਵਿਧਿਆਂ ਦੇ ਲਈ ਜ਼ਿਆਦਾਤਰ 1,000 ਕਰੋੜ ਰੁਪਏ ਦੀ ਸਹਾਇਤਾ ਦੇਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਟਾਟਾ ਟਰੱਸਟ ਅਤੇ ਟਾਟਾ ਸੰਨਜ਼ ਨਾਲ ਮਿਲ ਕੇ ਕੰਮ ਕਰਨਗੇ ਅਤੇ ਸਮੂਹ ਦੀਆਂ ਪੂਰਨ ਵਿਸ਼ੇਸ਼ਤਾ ਦੇ ਲਈ ਉਨ੍ਹਾਂ ਦੀ ਪਹਿਲ ਦਾ ਪੂਰਾ ਸਮਰੱਥਨ ਕਰਨਗੇ ਅਤੇ ਸਹਿਯੋਗਾਤਮਕ ਤਰੀਕੇ ਨਾਲ ਕੰਮ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਟਾਟਾ ਟਰੱਸਟ ਵੱਲੋਂ ਕੀਤੀ ਗਈ ਪਹਿਲ ਤੋਂ ਇਲਾਵਾ ਅਸੀਂ ਜ਼ਰੂਰੀ ਵੈਂਟੀਲੇਟਰ ਵੀ ਆ ਰਹੇ ਹਨ ਅਤੇ ਭਾਰਤ ਵਿੱਚ ਵੀ ਜਲਦ ਹੀ ਇਸ ਦਾ ਨਿਰਮਾਣ ਕਰਨ ਦੇ ਲਈ ਕਮਰ ਕਸ ਰਹੇ ਹਾਂ। ਦੇਸ਼ ਇੱਕ ਬੇਮਿਸਾਲ ਸਥਿਤੀ ਅਤੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

For All Latest Updates

ABOUT THE AUTHOR

...view details