ਬੰਗਲੁਰੂ: ਮੰਗਲਵਾਰ ਨੂੰ ਕਰਨਾਟਕ ਦੇ ਉਪ ਮੁੱਖ ਮੰਤਰੀ ਸੀ ਐਨ ਅਸ਼ਵਤ ਨਾਰਾਇਣ ਨੇ ਕਰਮਚਾਰੀਆਂ ਦੀ ਹੜਤਾਲ ‘ਤੇ ਰੋਕ ਲਾ ਦਿੱਤੀ ਹੈ। ਮੈਨੇਜਮੈਂਟ ਅਤੇ ਟੀਕੇਐਮ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਬੰਗਲੁਰੂ: ਕਰਨਾਟਕ ਸਰਕਾਰ ਨੇ ਬਿਦਾਦੀ ਚ ਟੋਯੋਟਾ ਕਿਰਲੋਸਕਰ ਮੋਟਰ( ਟੀਕੇਐਮ) ਪਲਾਂਟ ਵਿਖੇ ਕਰਮਚਾਰੀਆਂ ਦੀ ਹੜਤਾਲ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਕੰਪਨੀ ਪ੍ਰਬੰਧਨ ਨੂੰ ਪਲਾਂਟ ਵਿਚਲੇ ਤਾਲੇ ਨੂੰ ਹਟਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।
ਮੰਗਲਵਾਰ ਨੂੰ ਕਰਨਾਟਕ ਦੇ ਉਪ ਮੁੱਖ ਮੰਤਰੀ ਸੀ ਐਨ ਅਸ਼ਵਤ ਨਾਰਾਇਣ ਦੀ ਮੈਨੇਜਮੈਂਟ ਅਤੇ ਟੀਕੇਐਮ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਕਿਰਤ ਮੰਤਰੀ ਸ਼ਿਵਮ ਹੇੱਬਰ, ਮਗਾੜੀ ਵਿਧਾਇਕ ਮੰਜੂਨਾਥ ਅਤੇ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ।