ਕੋਚੀ : ਡਿਜ਼ਿਟਲ ਮੀਡੀਆ ਕੰਪਨੀ ਆਈਐੱਨਸੀ42 ਦੀ ਇੱਕ ਰਿਪੋਰਟ ਮੁਤਾਬਕ ਕੇਰਲ ਸਟਾਰਟਅੱਪ ਲਈ ਚੋਟੀ ਦੀਆਂ ਥਾਵਾਂ ਵਿੱਚੋਂ ਇੱਕ ਬਣ ਕੇ ਉਭਰਿਆ ਹੈ। ਆਈਐੱਨਸੀ42 ਨੇ ਟੀਆਈਈ ਕੇਰਲ ਦੇ ਨਾਲ ਮਿਲ ਕੇ ਇਹ ਰਿਪੋਰਟ ਤਿਆਰ ਕੀਤੀ ਹੈ। ਇਸੇ ਸ਼ਨਿਚਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੁਭਰਾਮਣਿਅਮ ਸੁਆਮੀ ਨੇ ਜਾਰੀ ਕੀਤਾ।
ਰਿਪੋਰਟ ਮੁਤਾਬਕ ਸੂਬੇ ਵਿੱਚ ਸਥਿਤ ਸਟਾਰਟਅੱਪ ਦੀ ਗਿਣਤੀ 2012 ਤੋਂ ਸਲਾਨਾ 17 ਫ਼ੀਸਦੀ ਦੀ ਦਰ ਤੋਂ ਵਧੀ ਹੈ ਅਤੇ 2,200 ਉੱਤੇ ਪਹੁੰਚ ਗਈ ਹੈ। ਸਿਰਫ਼ 2018 ਵਿੱਚ ਹੀ ਸਟਾਰਟਅੱਪ ਦੀ ਗਿਣਤੀ 35 ਫ਼ੀਸਦੀ ਵਧੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2018 ਵਿੱਚ ਸੂਬੇ ਵਿੱਚ ਸਟਾਰਟਅੱਪ ਦੀ ਫ਼ੰਡਿੰਗ ਵੱਧ ਕੇ 8.90 ਕਰੋੜ ਡਾਲਰ ਉੱਤੇ ਪਹੁੰਚ ਗਿਆ।
ਇਸ ਸਾਲ ਸਤੰਬਰ ਤੱਕ ਫਡਿੰਗ ਵਿੱਚ 18 ਫ਼ੀਸਦੀ ਦੀ ਤੇਜੀ ਦੇਖਣ ਨੂੰ ਮਿਲੀ ਹੈ। ਇਸ ਦੌਰਾਨ 13 ਸੌਦਿਆਂ ਵਿੱਚ ਸਟਾਰਟਅੱਪ ਨੂੰ 4.40 ਕਰੋੜ ਡਾਲਰ ਦੀ ਫ਼ੰਡਿੰਗ ਮਿਲੀ ਹੈ। ਰਿਪੋਰਟ ਮੁਤਾਬਕ ਕੁੱਲ 2200 ਸਟਾਰਟਅੱਪ ਦੇ 13 ਫ਼ੀਸਦੀ ਦਾ ਪੰਜੀਕਰਨ 2019 ਦੀ ਪਹਿਲੀ ਤਿੰਨ ਤਿਮਾਹੀਆਂ ਵਿੱਚ ਹੋਇਆ ਹੈ।