ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਲਾਗ ਤੇਜ਼ੀ ਨਾਲ ਫ਼ੈਲ ਰਹੀ ਹੈ। ਕੋਰੋਨਾ ਵਾਇਰਸ ਦੇ ਖ਼ੌਫ਼ ਦੇ ਚੱਲਦਿਆਂ ਤਮਾਮ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਵਰਕ ਫ਼ਾਰ ਹੋਮ ਦੇ ਰਹੀ ਹੈ। ਘਰਾਂ ਤੋਂ ਦਫ਼ਤਰਾਂ ਦਾ ਕੰਮ ਕਰਨ ਵਿੱਚ ਜ਼ਿਆਦਾ ਡਾਟੇ ਦੀ ਲੋੜ ਪੈਂਦੀ ਹੈ। ਅਜਿਹੇ ਵਿੱਚ ਕਈ ਟੈਲੀਕਾਮ ਕੰਪਨੀਆਂ ਨਵੇਂ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਤਰ੍ਹਾਂ-ਤਰ੍ਹਾਂ ਦੇ ਡਾਟਾ ਪਲਾਨ ਆਫ਼ਰ ਦੇ ਰਹੀ ਹੈ।
ਰਿਲਾਇੰਸ ਜਿਓ 'ਵਰਕ ਫ਼ਾਰ ਹੋਮ' ਪੈਕ ਲਿਆਂਦਾ
ਰਿਲਾਇੰਸ ਜਿਓ ਨੇ ਸ਼ਨਿਚਰਵਾਰ ਨੂੰ 'ਵਰਕ ਫ਼ਾਰ ਹੋਮ' ਪੈਕ ਲਾਂਚ ਕੀਤਾ। ਇਹ ਪਲਾਨ ਖ਼ਾਸ ਕਰ ਕੇ ਉਨ੍ਹਾਂ ਲੋਕਾਂ ਦੇ ਲਈ ਜੋ ਇਸ ਸਮੇਂ ਕੋਰੋਨਾ ਵਾਇਰਸ ਦੇ ਕਾਰਨ ਘਰਾਂ ਤੋਂ ਹੀ ਕੰਮ ਕਰ ਰਹੇ ਹਨ।
ਯੋਜਨਾ ਮੁਤਾਬਕ ਗਾਹਕ ਪ੍ਰਤੀ ਦਿਨ 2 ਜੀਬੀ ਡਾਟਾ ਦਾ ਲਾਭ ਲੈ ਸਕਦੇ ਹਨ। ਉੱਥੇ ਹੀ ਡਾਟਾ ਦੇ ਖ਼ਤਮ ਹੋ ਜਾਣ ਤੋਂ ਬਾਅਦ ਗਾਹਕ 64 KBPS ਦੀ ਘੱਟ ਗਤੀ ਉੱਤੇ ਦਿਨ ਭਰ ਦੇ ਇੰਟਰਨੈੱਟ ਦਾ ਡਾਟਾ ਅਸੀਮਿਤ ਵਰਤੋਂ ਕਰ ਸਕਦੇ ਹਨ।