ਨਵੀਂ ਦਿੱਲੀ: ਨਵੇਂ ਸਾਲ ਅਤੇ ਕ੍ਰਿਸਮਸ ਮੌਕੇ ਭਾਰਤ ਦੀ ਏਅਰਲਾਈਨ ਕੰਪਨੀ ਇੰਡੀਗੋ ਨੇ ਯਾਤਰੀਆਂ ਲਈ ਸਸਤੀ ਹਵਾਈ ਯਾਤਰਾ ਦੀ ਪੇਸ਼ਕਸ਼ ਕੀਤੀ ਹੈ। ਇਸ ਪੇਸ਼ਕਸ਼ ਅਧੀਨ ਸਿਰਫ਼ 899 ਰੁਪਏ ਵਿੱਚ ਟਿਕਟ ਬੁਕਿੰਗ ਕਰਵਾਈ ਜਾ ਸਕਦੀ ਹੈ।
ਨਵੇਂ ਸਾਲ ਅਤੇ ਕ੍ਰਿਸਮਸ ਮੌਕੇ ਇੰਡੀਗੋ ਦਾ ਖ਼ਾਸ ਤੌਹਫ਼ਾ, 899 ਰੁਪਏ 'ਚ ਕਰੋਂ ਟਿਕਟ ਬੁਕਿੰਗ - buisness news
ਨਵੇਂ ਸਾਲ ਅਤੇ ਕ੍ਰਿਸਮਸ ਮੌਕੇ ਏਅਰਲਾਈਨ ਕੰਪਨੀ ਇੰਡੀਗੋ ਨੇ ਯਾਤਰੀਆਂ ਨੂੰ 899 ਰੁਪਏ ਵਿੱਚ ਟਿਕਟ ਬੁਕਿੰਗ ਦਾ ਆਫ਼ਰ ਦਿੱਤਾ ਹੈ।
ਫ਼ੋਟੋ
ਇਹ ਆਫ਼ਰ 26 ਦਸੰਬਰ ਰਾਤ 11:59 ਵਜੇ ਸ਼ੁਰੂ ਹੋਵੇਗਾ ਅਤੇ ਇਹ ਵਿਕਰੀ ਤਿੰਨ ਦਿਨ ਚੱਲੇਗੀ। ਇਸ ਆਫ਼ਰ ਦਾ ਲਾਹਾ ਲੈਣ ਲਈ ਇੰਡੀਗੋ ਦੀ ਵੈੱਬਸਾਈਟ ਜਾਂ ਇੰਡੀਗੋ ਦੀ ਮੋਬਾਇਲ ਐਪ ਉੱਤੇ 23 ਦਸਬੰਰ ਤੋਂ 26 ਦਸੰਬਰ ਤੱਕ ਆਪਣੀ ਬੁੱਕਿੰਗ ਕਰਵਾ ਸਕਦੇ ਹੋ। ਕੰਪਨੀ ਦੀ ਇਹ ਪੇਸ਼ਕਸ਼ 15 ਜਨਵਰੀ, 2020 ਤੋਂ ਲੈ ਕੇ 15 ਅਪ੍ਰੈਲ, 2020 ਤੱਕ ਦੀ ਉਡਾਣ ਲਈ ਹੈ।