ਪੰਜਾਬ

punjab

ETV Bharat / business

ICICI Bank: ਹੁਣ ਨਕਦੀ ਲਈ ਨਹੀਂ ਪਵੇਗੀ ਏਟੀਐੱਮ ਕਾਰਡ ਦੀ ਲੋੜ - ਆਈਸੀਆਈਸੀਆਈ ਬੈਂਕ

ਆਈਸੀਆਈਸੀਆਈ ਬੈਂਕ ਦੀ ਇਸ ਸੇਵਾ ਨਾਲ ਹੁਣ ਗਾਹਕ ਬੈਂਕ ਤੋਂ 15,000 ਤੋਂ ਜ਼ਿਆਦਾ ਏਟੀਐੱਮ ਨਾਲ ਨਕਦੀ ਕੱਢਵਾ ਸਕਦੇ ਹਨ। ਗਾਹਕ ਆਈ-ਮੋਬਾਈਲ ਉੱਤੇ ਬੇਨਤੀ ਰਾਹੀਂ ਨਕਦੀ ਕਢਵਾ ਸਕਦੇ ਹਾਂ।

ICICI bank bring cardless cash withdrawal facility from ATM
ICICI Bank: ਨਕਦੀ ਲਈ ਹੁਣ ਨਹੀਂ ਲੋੜ ਏਟੀਐੱਮ ਕਾਰਡ ਦੀ

By

Published : Jan 22, 2020, 1:48 PM IST

ਨਵੀਂ ਦਿੱਲੀ: ਆਈਸੀਆਈਸੀਆਈ ਬੈਂਕ ਨੇ ਮੰਗਲਵਾਰ ਨੂੰ ਬਿਨਾਂ ਕਾਰਡ ਦੇ ਏਟੀਐੱਮ ਤੋਂ ਨਕਦੀ ਨਿਕਾਸੀ ਦੀ ਸੁਵਿਧਾ ਸ਼ੁਰੂ ਕੀਤੀ ਹੈ। ਇਸ ਸੁਵਿਧਾ ਤਹਿਤ ਲੈਣ-ਦੇਣ ਦੀ ਹੱਦ ਪ੍ਰਤੀ ਦਿਨ 20,000 ਰੁਪਏ ਹੋਵੇਗੀ। ਬੈਂਕ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸ ਸੇਵਾ ਨਾਲ ਗਾਹਕ ਬੈਂਕ ਦੇ 15,000 ਤੋਂ ਜ਼ਿਆਦਾ ਏਟੀਐੱਮ ਤੋਂ ਨਕਦੀ ਕਢਵਾ ਸਕਦੇ ਹਨ। ਗਾਹਕ ਆਈ-ਮੋਬਾਈਲ ਉੱਤੇ ਬੇਨਤੀ ਕਰ ਕੇ ਨਕਦੀ ਕਢਵਾ ਸਕਦੇ ਹਨ।

ਆਈਸੀਆਈਸੀਆਈ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਬਿਨਾਂ ਡੈਬਿਟ ਕਾਰਡ ਦੀ ਵਰਤੋਂ ਦੇ ਨਕਦੀ ਨਿਕਾਸੀ ਦੀ ਸੌਖੀ ਅਤੇ ਸਰਲ ਸੁਵਿਧਾ ਦਿੰਦਾ ਹੈ।

ਇਸ ਸੇਵਾ ਦੀ ਵਰਤੋਂ ਉਸ ਸਮੇਂ ਕੀਤਾ ਜਾ ਸਕਦਾ ਹੈ ਜਦ ਗਾਹਕ ਡੈਬਿਟ ਕਾਰਡ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ। ਇਸ ਸੁਵਿਧਾ ਤਹਿਤ ਇੱਕ ਦਿਨ ਦੇ ਵਿੱਚ ਲੈਣ-ਦੇਣ ਦੀ ਸੀਮਾ 20,000 ਰੁਪਏ ਤੈਅ ਕੀਤੀ ਗਈ ਹੈ।

ਇਹ ਵੀ ਪੜ੍ਹੋ: ਚੰਦਾ ਕੋਚਰ ਪੁੱਛਗਿੱਛ ਲਈ ਈਡੀ ਦੇ ਸਨਮੁੱਖ ਪੇਸ਼

ਜਾਣਕਾਰੀ ਮੁਤਾਬਕ ਪਿਛਲੇ ਸਾਲ ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਵੀ ਆਪਣੇ ਗਾਹਕਾਂ ਲਈ ਇਸ ਸੇਵਾ ਦੀ ਸ਼ੁਰੂਆਤ ਕੀਤੀ ਸੀ।

ਐੱਸਬੀਆਈ ਗਾਹਕ ਯੋਨੇ ਐਪ ਦੀ ਮਦਦ ਨਾਲ ਬਿਨਾਂ ਡੈਬਿਟ ਕਾਰਡ ਦੇ ਪੈਸਾ ਕੱਢਵਾ ਸਕਦੇ ਹਨ। ਇਹ ਬੇਹੱਦ ਸੌਖਾ ਹੋਣ ਦੇ ਨਾਲ-ਨਾਲ ਸੁਰੱਖਿਅਤ ਵੀ ਹੈ। ਡੈਬਿਟ ਕਾਰਡ ਦੇ ਰਾਹੀਂ ਧੋਖਾਧੜੀ ਦੀਆਂ ਵਧਦੀਆਂ ਸ਼ਿਕਾਇਤਾਂ ਤੋਂ ਬਾਅਦ ਬੈਂਕ ਕਾਰਡ ਲੈਸ ਸੁਵਿਧਾ ਉੱਤੇ ਜ਼ੋਰ ਦੇ ਰਹੇ ਹਨ।

ABOUT THE AUTHOR

...view details