ਪੰਜਾਬ

punjab

ਹੁੰਡਈ ਨੇ ਆਪਣੀ ਨਵੀਂ ਗ੍ਰੈਂਡ ਆਈ-10 ਨਿਓਸ ਦੀ ਕੀਤੀ ਘੁੰਢ ਚੁਕਾਈ

ਨਵੀਂ ਟ੍ਰਿਮ ਬੀਐੱਸ-VI ਕੰਪਲੀਟ 1 ਲੀਟਰ ਟਰਬੋ ਪੈਟਰੋਲ ਇੰਜਣ ਵਾਲੀ ਹੈ। ਮੈਨੂਅਲ ਟ੍ਰਾਂਸਮਿਸ਼ਨ ਦੇ ਨਾਲ ਸਪੋਰਟਜ਼ ਮਾਡਲ ਦੀ ਕੀਮਤ 7.68 ਲੱਖ ਰੁਪਏ ਹਨ, ਜਦਕਿ ਸੋਪਰਟਜ਼ (ਡਿਊਲ ਟੋਨ) ਟ੍ਰਿਮ ਨੂੰ 7.73 ਲੱਖ ਰੁਪਏ ਵਿੱਚ ਲਿਆਂਦਾ ਗਿਆ ਹੈ।

By

Published : Feb 26, 2020, 10:08 PM IST

Published : Feb 26, 2020, 10:08 PM IST

Hyundai launches new variant of Grand i10 Nios at Rs 7.68 lakh
ਹੁਡੰਈ ਨੇ ਆਪਣੀ ਨਵੀਂ ਗ੍ਰੈਂਡ ਆਈ-10 ਨਿਓਸ ਦੀ ਕੀਤੀ ਘੁੰਡ ਚੁਕਾਈ

ਨਵੀਂ ਦਿੱਲੀ : ਹੁੰਡਈ ਮੋਟਰ ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਆਪਣੀ ਪ੍ਰੀਮਿਅਮ ਹੈਚਬੈਕ ਗ੍ਰੈਂਡ ਆਈ-10 ਨਿਓਸ ਦਾ ਨਵਾਂ ਮਾਡਲ ਜਾਰੀ ਕੀਤਾ ਹੈ, ਜਿਸ ਦੀ ਕੀਮਤ 7.68 ਲੱਖ ਰੁਪਏ (ਐਕਸ-ਸ਼ੋਰੂਮ) ਹੈ।

ਨਵੀਂ ਟ੍ਰਿਮ ਬੀਐੱਸ-VI ਅਨੁਕੂਲ 1 ਲੀਟਰ ਟਰਬੋ ਪੈਟਰੋਲ ਇੰਜਣ ਵਾਲੀ ਹੈ। ਮੈਨੂਅਲ ਟ੍ਰਾਂਸਮਿਸ਼ਨ ਦੇ ਨਾਲ ਸਪੋਰਟਜ਼ ਮਾਡਲ ਦੀ ਕੀਮਤ 7.68 ਲੱਖ ਰੁਪਏ ਹੈ, ਜਦਕਿ ਸਪੋਰਟਜ਼ (ਡਿਊਲ ਟੋਨ) ਟ੍ਰਿਮ ਨੂੰ 7.73 ਲੱਖ ਰੁਪਏ ਵਿੱਚ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ : ਸੈਮਸੰਗ ਨੇ 16 ਹਜ਼ਾਰ ਰੁਪਏ 'ਚ ਗਲੈਕਸੀ ਐੱਮ-31 ਕੀਤਾ ਲਾਂਚ

ਹੁੰਡਈ ਮੋਟਰ ਇੰਡੀਆ ਦੇ ਵਿਕਰੀ, ਮਾਰਕੀਟਿੰਗ ਅਤੇ ਸੇਵਾ ਦੇ ਨਿਰਦੇਸ਼ਕ ਤਰੁਣ ਗਰਗ ਨੇ ਇੱਕ ਬਿਆਨ ਵਿੱਚ ਕਿਹਾ ਕਿ 1 ਲੀਟਰ ਟਰਬੋ ਜੀਡੀ ਇੰਜਣ ਦੇ ਨਾਲ ਗ੍ਰੈਂਡ ਆਈ 10 ਨਿਓਸ ਸਪੋਰਟਜ਼ ਮਾਡਲ ਨੂੰ ਆਟੋ ਉਤਸ਼ਾਹੀ ਲੋਕਾਂ ਦੇ ਲਈ ਪੇਸ਼ ਕੀਤਾ ਗਿਆ ਹੈ, ਜੋ ਪਾਵਰ ਪੈਕਡ ਪ੍ਰਫ਼ਾਰਮ ਦੀ ਖ਼ੁਵਾਹਿਸ਼ ਰੱਖਦੇ ਹਨ।

ਕੰਪਨੀ ਪੈਟਰੋਲ, ਡੀਜ਼ਲ ਅਤੇ ਸੀਐੱਨਜੀ ਨਾਲ ਚੱਲਣ ਵਾਲੇ ਮਾਡਲਾਂ ਦੀ ਵੀ ਵਿਕਰੀ ਕਰਦੀ ਹੈ।

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸੇ ਸਾਲ ਦੀ 1 ਅਪ੍ਰੈਲ ਤੋਂ ਬੀਐੱਸ-V ਮਾਨਕਾਂ ਇੰਜਣਾਂ ਵਾਲੇ ਨਿਯਮ ਬਦਲ ਜਾਣਗੇ। ਸਰਕਾਰ 1 ਅਪ੍ਰੈਲ ਤੋਂ ਬੀਐੱਸ-VI ਮਾਨਕ ਇੰਜਣਾਂ ਵਾਲੇ ਨਿਯਮ ਲਾਗੂ ਕਰ ਰਹੀ ਹੈ।

(ਪੀਟੀਆਈ-ਭਾਸ਼ਾ)

ABOUT THE AUTHOR

...view details