ਪੰਜਾਬ

punjab

ETV Bharat / business

ਐੱਚਬੀਡੀ ਨੇ 150 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ - ਕੋਰੋਨਾ ਦਰਮਿਆਨ ਲੋਕਾਂਂ ਦੀ ਨੌਕਰੀ ਗਈ

ਇਹ ਛਾਂਟੀ ਕਰਮਚਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ਉੱਤੇ ਕੀਤੀ ਗਈ ਹੈ। ਇਹ ਉਸ ਦੇ ਕੁੱਲ ਕਰਮਚਾਰੀਆਂ ਦੀ ਗਿਣਤੀ ਦੇ ਮੁਕਾਬਲੇ ਬਹੁਤ ਛੋਟੀ ਗਿਣਤੀ ਹੈ। ਨੌਕਰੀ ਤੋਂ ਕੱਢੇ ਗਏ ਕੁੱਝ ਕਰਮਚਾਰੀਆਂ ਨੇ ਇਸ ਦੇ ਬਾਰੇ ਵਿੱਚ ਸੋਸ਼ਲ ਮੀਡਿਆ ਉੱਤੇ ਲਿਖਿਆ ਹੈ।

ਐੱਚਬੀਡੀ ਨੇ 150 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ
ਐੱਚਬੀਡੀ ਨੇ 150 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

By

Published : May 11, 2020, 11:55 PM IST

ਨਵੀਂ ਦਿੱਲੀ: ਐੱਚਬੀਡੀ ਫ਼ਾਇਨੈਨਸ਼ਿਅਲ ਸਰਵਿਸਿਜ਼ ਨੇ ਲੌਕਡਾਊਨ ਦੌਰਾਨ ਲਗਭਗ 150 ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਇਹ ਐੱਚਡੀਐੱਫ਼ਸੀ ਸਮੂਹ ਦੀ ਗ਼ੈਰ-ਬੈਕਿੰਗ ਵਿੱਤੀ ਇਕਾਈ ਹੈ। ਹਾਲਾਂਕਿ ਐੱਚਡੀਬੀ ਵਿੱਤੀ ਸਰਵਿਸ ਦੀ ਮਾਤਰ ਕੰਪਨੀ ਐੱਚਡੀਐੱਫ਼ਸੀ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਛਾਂਟੀ ਦਾ ਮੌਜੂਦਾ ਆਰਥਿਕ ਹਾਲਾਤਾਂ ਤੋਂ ਕੁੱਝ ਲੈਣਾ-ਦੇਣਾ ਨਹੀਂ ਹੈ।

ਇਹ ਛਾਂਟੀ ਕਰਮਚਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ਉੱਤੇ ਕੀਤੀ ਗਈ ਹੈ। ਇਹ ਉਸ ਦੇ ਕੁੱਲ ਕਰਮਚਾਰੀਆਂ ਦੀ ਗਿਣਤੀ ਦੇ ਮੁਕਾਬਲੇ ਬਹੁਤ ਛੋਟੀ ਜਿਹੀ ਗਿਣਤੀ ਹੈ। ਨੌਕਰੀ ਤੋਂ ਕੱਢੇ ਗਏ ਕੁੱਝ ਕਰਮਚਾਰੀਆਂ ਨੇ ਇਸ ਦੇ ਬਾਰੇ ਵਿੱਚ ਸੋਸ਼ਲ ਮੀਡਿਆ ਉੱਤੇ ਲਿਖਿਆ ਹੈ।

ਉਨ੍ਹਾਂ ਦਾ ਦੋਸ਼ ਹੈ ਕਿ ਕੰਪਨੀ ਨੇ ਉਨ੍ਹਾਂ ਨੇ ਤੱਤਕਾਲ ਤਿਆਗ ਪੱਤਰ ਦੇਣ ਜਾਂ ਨੌਕਰੀ ਤੋਂ ਕੱਢੇ ਜਾਣ ਦੇ ਲਈ ਕਿਹਾ, ਇਸ ਦੇ ਲਈ ਉਨ੍ਹਾਂ ਨੇ ਕੰਪਨੀ ਦੇ ਮਨੁੱਖੀ ਸਾਧਨ ਵਿਭਾਗ ਅਤੇ ਉਨ੍ਹਾਂ ਦੇ ਸੀਨੀਅਰ ਪ੍ਰਬੰਧਕਾਂ ਤੋਂ ਫ਼ੋਨ ਵੀ ਆਏ ਹਨ। ਪੀਟੀਆਈ-ਭਾਸ਼ਾ ਨੇ ਇਸ ਵਿੱਚੋਂ ਕੁੱਝ ਕਰਮਚਾਰੀਆਂ ਨਾਲ ਗੱਲ ਕੀਤੀ।

ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ ਉਨ੍ਹਾਂ ਬਿਨਾਂ ਸੂਚਿਤ ਕੀਤੇ ਨੌਕਰੀ ਤੋਂ ਕੱਢਣਾ ਅਨੈਤਿਕ ਹੈ। ਉਹ ਵੀ ਅਜਿਹੇ ਸਮੇਂ ਵਿੱਚ ਜਦ ਨੌਕਰੀ ਲੱਭਣਾ ਲਗਭਗ ਅਸੰਭਵ ਹੈ।

ਇਸ ਬਾਰੇ ਵਿੱਚ ਸੰਪਰਕ ਕਰਨ ਉੱਤੇ ਐੱਚਡੀਐੱਫ਼ਸੀ ਬੈਂਕ ਨੇ ਕਿਹਾ ਕਿ ਅਸੰਤੁਸ਼ਟ ਕਰਮਚਾਰੀਆਂ ਦਾ ਇੱਕ ਸਮੂਹ ਟਵਿਟਰ ਉੱਤੇ ਇਹ ਸਭ ਗੱਲਾਂ ਲਿਖ ਰਿਹਾ ਹੈ।

ਉਨ੍ਹਾਂ ਨੇ ਕਰਮਚਾਰੀਆਂ ਨੂੰ ਪ੍ਰਦਰਸ਼ਨ ਦੇ ਆਧਾਰ ਉੱਤੇ ਕੱਢਿਆ ਗਿਆ ਹੈ ਅਤੇ ਉਸ ਦੇ ਬਾਰੇ ਵਿੱਚ ਲੋੜੀਂਦੇ ਸਮੇਂ ਦੀ ਪਹਿਲਾਂ ਸੂਚਨਾ ਦਿੱਤੀ ਗਈ ਸੀ।

ਬੈਂਕ ਨੇ ਕਿਹਾ ਕਿ 31 ਮਾਰਚ, 2019 ਤੱਕ ਐੱਚਬੀਡੀ ਵਿੱਤੀ ਦੇ ਕਰਮਚਾਰੀਆਂ ਦੀ ਗਿਣਤੀ ਵਿੱਚ 15,794 ਦਾ ਇਜ਼ਾਫ਼ਾ ਹੋਇਆ ਹੈ। ਇਹ 93,373 ਤੋਂ ਵੱਧ ਕੇ 1,09,167 ਹੋ ਗਈ ਹੈ।

ਪੀਟੀਆਈ

ABOUT THE AUTHOR

...view details