ਪੰਜਾਬ

punjab

ETV Bharat / business

ਸਰਕਾਰ ਦੀ ਭਾਰਤੀ ਏਅਰਟੈੱਲ 'ਚ 100 ਫ਼ੀਸਦੀ ਵਿਦੇਸ਼ੀ ਨਿਵੇਸ਼ ਨੂੰ ਹਰੀ ਝੰਡੀ - ਭਾਰਤੀ ਏਅਰਟੈੱਲ 'ਚ 100 ਫ਼ੀਸਦੀ ਐੱਫ਼ਡੀਆਈ ਨੂੰ ਹਰੀ ਝੰਡੀ

ਭਾਰਤੀ ਏਅਰਟੈੱਲ ਨੂੰ ਰਿਜ਼ਰਵ ਬੈਂਕ ਤੋਂ ਵੀ ਕੰਪਨੀ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੂੰ 74 ਫ਼ੀਸਦੀ ਤੱਕ ਹਿੱਸੇਦਾਰੀ ਰੱਖਣ ਦੀ ਆਗਿਆ ਹੈ।

Govt approves up to 100% FDI in Bharti Airtel
ਸਰਕਾਰ ਦੀ ਭਾਰਤੀ ਏਅਰਟੈੱਲ 'ਚ 100 ਫ਼ੀਸਦੀ ਵਿਦੇਸ਼ੀ ਨਿਵੇਸ਼ ਨੂੰ ਹਰੀ ਝੰਡੀ

By

Published : Jan 22, 2020, 9:45 AM IST

ਨਵੀਂ ਦਿੱਲੀ: ਦੂਰਸੰਚਾਰ ਵਿਭਾਗ ਨੇ ਭਾਰਤੀ ਏਅਰਟੈੱਲ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ਼ਡੀਆਈ) 49 ਫ਼ੀਸਦੀ ਤੋਂ ਵਧਾ ਕੇ 100 ਫ਼ੀਸਦੀ ਕਰਨ ਦੀ ਮੰਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ ਮੰਗਲਵਾਰ ਨੂੰ ਇਸੇ ਸਬੰਧ ਵਿੱਚ ਸ਼ੇਅਰ ਬਾਜ਼ਾਰ ਨੂੰ ਸੂਚਿਤ ਕੀਤਾ।

ਭਾਰਤੀ ਏਅਰਟੈੱਲ ਨੂੰ ਰਿਜ਼ਰਵ ਬੈਂਕ ਤੋਂ ਵੀ ਕੰਪਨੀ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੂੰ 74 ਫ਼ੀਸਦੀ ਤੱਕ ਹਿੱਸੇਦਾਰੀ ਰੱਖਣ ਦੀ ਆਗਿਆ ਹੈ।

ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਸੂਚਨਾ ਮੁਤਾਬਕ ਭਾਰਤੀ ਏਅਰਟੈੱਲ ਲਿਮਟਡ ਨੂੰ ਦੂਰਸੰਚਾਰ ਵਿਭਾਗ ਤੋਂ 20 ਜਨਵਰੀ 2020 ਨੂੰ ਵਿਦੇਸ਼ੀ ਨਿਵੇਸ਼ ਸੀਮਾ ਨੂੰ ਵਧਾ ਕੇ ਕੰਪਨੀ ਦੀ ਭੁਗਤਾਨ ਕੀਤੀ ਪੂੰਜੀ ਦੇ 100 ਫ਼ੀਸਦੀ ਤੱਕ ਕਰਨ ਦੀ ਮੰਨਜ਼ੂਰੀ ਮਿਲ ਗਈ ਹੈ।

ਇਹ ਵੀ ਪੜ੍ਹੋ: ਏਅਰਟੈਲ ਦੀ ਵਿਦੇਸ਼ੀ ਬਾਂਡ ਤੋਂ ਤਿੰਨ ਅਰਬ ਡਾਲਰ ਇਕੱਠਾ ਕਰਨ ਦੀ ਤਿਆਰੀ

ਜਾਣਕਾਰੀ ਮੁਤਾਬਕ ਕੁੱਝ ਦਿਨ ਪਹਿਲਾਂ ਹੀ ਕੰਪਨੀ ਨੇ ਸਰਕਾਰੀ ਬਕਾਏ ਦੇ ਰੂਪ ਵਿੱਚ ਲਗਭਗ 35,586 ਕਰੋੜ ਰੁਪਏ ਦਾ ਭੁਗਤਾਨ ਕੀਤਾ। ਇਸ ਵਿੱਚ 21,682 ਕਰੋੜ ਰੁਪਏ ਲਾਇਸੰਸ ਕਰ ਅਤੇ 13,904.01 ਕਰੋੜ ਰੁਪਏ ਸਪੈਕਟ੍ਰਮ ਬਕਾਇਆ ਹੈ। ਇਸ ਵਿੱਚ ਟੈਲੀਨਾਰ ਅਤੇ ਟਾਟਾ ਟੈਲੀ ਦੇ ਬਕਾਏ ਸ਼ਾਮਲ ਨਹੀਂ ਹਨ।

ABOUT THE AUTHOR

...view details