ਪੰਜਾਬ

punjab

ETV Bharat / business

ਏਅਰ ਇੰਡੀਆ ਦੀ ਵਿੱਕਰੀ ਲਈ ਅਗਲੇ ਮਹੀਨੇ ਲੱਗ ਸਕਦੀਆਂ ਹਨ ਬੋਲੀਆਂ - ਏਅਰ ਇੰਡੀਆ ਲਈ ਬੋਲੀਆਂ

ਕੰਪਨੀ ਉੱਪਰ ਲਗਭਗ 58 ਹਜ਼ਾਰ ਕਰੋੜ ਰੁਪਏ ਦਾ ਕਰਜ਼ ਬਕਾਇਆ ਹੈ। ਜਾਣਕਾਰੀ ਮੁਤਾਬਕ ਕੁੱਝ ਕੰਪਨੀਆਂ ਪਹਿਲਾਂ ਹੀ ਏਅਰ ਇੰਡੀਆ ਨੂੰ ਖ਼ਰੀਦਣ ਵਿੱਚ ਦਿਲਚਸਪੀ ਦਿਖਾ ਚੁੱਕੀਆਂ ਹਨ।

ਏਅਰ ਇੰਡੀਆ ਲਈ ਅਗਲੇ ਮਹੀਨੇ ਲੱਗ ਸਕਦੀਆਂ ਹਨ ਬੋਲੀਆਂ

By

Published : Oct 21, 2019, 2:01 PM IST

ਨਵੀਂ ਦਿੱਲੀ : ਸਰਕਾਰ ਏਅਰ ਇੰਡੀਆ ਦੀ 100 ਫ਼ੀਸਦੀ ਹਿੱਸੇਦਾਰੀ ਵੇਚਣ ਲਈ ਅਗਲੇ ਮਹੀਨੇ ਸ਼ੁਰੂਆਤੀ ਬੋਲੀਆਂ ਮੰਗਣ ਦੀ ਯੋਜਨਾ ਬਣਾ ਰਹੀ ਹੈ। ਕੁੱਝ ਕੰਪਨੀਆਂ ਪਹਿਲਾਂ ਹੀ ਏਅਰ ਇੰਡੀਆ ਵਿੱਚ ਦਿਲਚਸਪੀ ਦਿਖਾ ਚੁੱਕੀਆਂ ਹਨ। ਸੂਤਰਾਂ ਤੋਂ ਇਹ ਜਾਣਕਾਰੀ ਆਈ ਹੈ।

ਕੰਪਨੀ ਉੱਪਰ ਲਗਭਗ 58 ਹਜ਼ਾਰ ਕਰੋੜ ਦੇ ਕਰਜ਼ ਦਾ ਬਕਾਇਆ ਹੈ। ਸੂਤਰਾਂ ਨੇ ਕਿਹਾ ਕਿ ਕੁੱਝ ਕੰਪਨੀਆਂ ਨੇ ਪਹਿਲਾਂ ਹੀ ਏਅਰ ਇੰਡੀਆ ਨੂੰ ਖ੍ਰੀਦਣ ਵਿੱਚ ਦਿਲਚਸਪੀ ਦਿੱਖਾ ਚੁੱਕੀਆਂ ਹਨ।

ਉਨ੍ਹਾਂ ਕਿਹਾ ਕਿ ਬੋਲੀ ਮੰਗਣ ਦੇ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੇ ਅੰਤ ਵਿੱਚ ਜਾਂ ਅਗਲੇ ਮਹੀਨੇ ਬੋਲੀਆਂ ਮੰਗੀਆਂ ਜਾ ਸਕਦੀਆਂ ਹਨ।

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਦੀ ਟੈਂਡਰਿੰਗ ਨਵੀਂ ਵਿਕਸਿਤ ਈ-ਟੈਂਡਰਿੰਗ ਪ੍ਰਣਾਲੀ ਨਾਲ ਕੀਤੀ ਜਾਵੇਗੀ।

ਨਾਗਰ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਕੰਪਨੀ ਦੇ ਨਿਰਦੇਸ਼ਕ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਇੱਕ ਸਮੀਖਿਆ ਬੈਠਕ ਕੀਤੀ ਸੀ। ਨਿਰਦੇਸ਼ਕ ਮੰਡਲ ਦੀ ਬੈਠਕ 22 ਅਕਤੂਬਰ ਨੂੰ ਹੋਣ ਵਾਲੀ ਹੈ।

ਇਸ ਏਅਰਲਾਇਨ ਦੇ ਕਰਮਚਾਰੀਆਂ ਦੀਆਂ ਯੂਨੀਅਨਾਂ ਲੱਗਿਆ ਹੋਇਆ ਪੈਸਾ ਵਾਪਸ ਲੈਣ ਦੇ ਪ੍ਰਸਤਾਵ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਨੂੰ ਨੌਕਰੀ ਦੇ ਖ਼ੁਸਣ ਦਾ ਡਰ ਹੈ।

ਏਅਰਲਾਈਨ ਦੀ ਬੈਲੇਂਸ ਸ਼ੀਟ ਸਹੀ ਕਰਨ ਲਈ ਲਗਭਗ 30,000 ਕਰੋੜ ਰੁਪਏ ਦਾ ਕਰਜ਼ ਬ੍ਰਾਂਡ ਜਾਰੀ ਕੀਤਾ ਜਾਣਾ ਹੈ। ਇਹ ਬ੍ਰਾਂਡ ਏਅਰਲਾਈਨ ਦੀ ਖ਼ਾਸ ਉਦੇਸ਼ਕ ਕੰਪਨੀ ਏਅਰ ਇੰਡੀਆ ਐਸੇਟਸ ਹੋਲਡਿੰਗ ਕੰਪਨੀ (ਏਆਈਏਐੱਚਐੱਲ) ਵੱਲੋਂ ਜਾਰੀ ਕੀਤੇ ਜਾ ਸਕਦੇ ਹਨ।

ਏਆਈਏਐੱਚਐੱਲ ਦਾ ਗਠਨ ਇਸ ਉਦੇਸ਼ ਨਾਲ ਕੀਤਾ ਗਿਆ ਹੈ ਕਿ ਏਅਰਲਾਈਨ ਦੇ ਕਿਰਿਆਸ਼ੀਲ ਪੂੰਜੀਗਤ ਕਰਜ਼, ਤੇਲ-ਚਿੱਤਰਕਾਰੀ, ਕਲਾਤਮਕ ਵਸਤੂਆਂ ਅਤੇ ਏਅਰ ਇੰਡੀਆ ਦੀ ਹਿੱਸੇਦਾਰ ਕੰਪਨੀਆਂ ਏਅਰ ਇੰਡੀਆ ਏਅਰ ਟ੍ਰਾਂਸਪੋਰਟ ਸਰਵਿਸਿਜ਼, ਏਅਰਲਾਇਨ ਐਲਾਇਡ ਸਰਵਿਸਿਜ਼, ਏਅਰ ਇੰਡੀਆ ਸਹਿਤ ਇੰਜੀਨਿਅਰਿੰਗ ਸਰਵਿਸਿਜ਼ ਅਤੇ ਹੋਟਲ ਕਾਰਪੋਰੇਸ਼ਨ ਆਫ਼ ਇੰਡੀਆ ਦੇ ਕੋਲ ਪਈ ਕਿਸੇ ਵੀ ਪ੍ਰਕਾਰ ਦੀ ਸੰਪੱਤੀ ਨੂੰ ਇੱਕ ਥਾਂ ਕੀਤਾ ਜਾ ਸਕੇ। ਕੰਪਨੀ ਹੁਣ ਤੱਕ 21,985 ਕਰੋੜ ਰੁਪਏ ਬਾਂਡ ਤੋਂ ਅਦਾ ਕਰ ਚੁੱਕੀ ਹੈ।

ਇਹ ਵੀ ਪੜ੍ਹੋ : ਈਂਧਨ ਭੁਗਤਾਨ ਦੇ ਮੁੱਦੇ ਨੂੰ ਜਲਦ ਸੁਲਝਾਇਆ ਜਾਵੇਗਾ : ਏਅਰ ਇੰਡੀਆ

ABOUT THE AUTHOR

...view details