ਨਵੀਂ ਦਿੱਲੀ : ਅਮਰੀਕੀ ਕੰਪਨੀ ਵਾਲਮਾਰਟ ਦੀ ਮਲਕੀਅਤ ਵਾਲੀ ਭਾਰਤੀ ਇਕਾਈ ਫਲਿੱਪਕਾਰਟ ਦਾ ਘਾਟਾ 2018-19 ਵਿੱਚ ਵੱਧ ਕੇ 3836.8 ਕਰੋੜ ਰੁਪਏ ਹੋ ਗਿਆ ਹੈ। ਰੈਗੂਲੇਟਰੀ ਦੇ ਦਸਤਾਵੇਜਾਂ ਤੋਂ ਇਹ ਜਾਣਕਾਰੀ ਮਿਲੀ ਹੈ।
ਕਾਰਪੋਰੇਟ ਕੰਮਕਾਜ਼ ਦੇ ਮੰਤਰਾਲੇ ਨੂੰ ਭੇਜੇ ਦਸਤਾਵੇਜਾਂ ਮੁਤਾਬਕ ਇਸ ਤੋਂ ਪਿਛਲੇ ਸਾਲ 31 ਮਾਰਚ 2018 ਨੂੰ ਖ਼ਤਮ ਵਿੱਤੀ ਸਾਲ ਵਿੱਚ ਕੰਪਨੀ ਨੂੰ 2,063.8 ਕਰੋੜ ਰੁਪਏ ਦਾ ਘਾਟਾ ਹੋਇਆ ਸੀ।