ਸੈਨ ਫ੍ਰਾਂਸਿਸਕੋ: ਫੇਸਬੁੱਕ ਨੇ ਆਪਣੇ ਕਰਮਚਾਰੀ ਨੂੰ ਨੌਕਰੀ ਤੋਂ ਇਸ ਕਰ ਕੇ ਕੱਢ ਦਿੱਤਾ, ਕਿਉਂਕਿ ਉਸ ਦੇ ਇੱਕ ਕਰਮਚਾਰੀ ਨੇ 'ਬਲੈਕ ਲਾਈਵਜ਼ ਮੈਟਰ' ਮੁਹਿੰਮ ਦੇ ਲਈ ਆਪਣੇ ਸਾਥੀ ਕਰਮਚਾਰੀ ਨੂੰ ਸਹਿਯੋਗ ਕਰਨ ਨੂੰ ਲੈ ਕੇ ਟਵੀਟ ਕੀਤਾ।
ਫੇਸਬੁੱਕ ਕੰਪਨੀ ਵਿੱਚ ਇੰਜੀਨਿਅਰ ਦੇ ਰੂਪ ਵਿੱਚ ਕੰਮ ਕਰਨ ਵਾਲੇ ਬ੍ਰੈਂਡਨ ਡਾਇਲ ਨੇ ਟਵੀਟ ਕੀਤਾ ਕਿ ਫੇਸਬੁੱਕ ਵੱਲੋਂ ਵਿਕਸਿਤ ਇੱਕ ਓਪਨ ਸੋਰਸ ਵੈਬਸਾਇਟ ਉੱਤੇ 'ਬਲੈਕ ਲਾਈਵਜ਼ ਮੈਟਰ' ਦੇ ਬੈਨਰ ਨਾਲ ਸਾਥੀ ਕਰਮਚਾਰੀ ਨੂੰ ਜੁੜਣ ਦੀ ਅਪੀਲ ਕਰਨ ਦੇ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਡਾਇਲ ਨੇ ਟਵੀਟ ਕੀਤਾ ਕਿ ਮੈਂ ਟਵਿੱਟਰ ਉੱਤੇ ਆਪਣੇ ਦੋਸਤਾਂ ਨੂੰ ਬਲੈਕ ਲਿਵਜ਼ ਮੈਟਰ ਦੀ ਨਾਲ ਖੜੇ ਹੋਣ ਦੇ ਲਈ ਕਿਹਾ ਸੀ। ਮੈਂ ਜੋ ਕਿਹਾ ਹੈ ਉਸ ਉੱਤੇ ਕਾਇਮ ਹਾਂ। ਉਨ੍ਹਾਂ ਨੇ ਮੈਨੂੰ ਸਫ਼ਾਈ ਦੇਣ ਦਾ ਮੌਕਾ ਵੀ ਨਹੀਂ ਦਿੱਤਾ।