ਨਿਸਾਨ ਦੇ ਸਾਬਕਾ ਮੁਖੀ ਗੋਸਨ ਨੂੰ ਟੋਕਿਓ ਅਦਾਲਤ ਨੇ ਦਿੱਤੀ ਜ਼ਮਾਨਤ - tokyo
ਟੋਕਿਓ ਦੀ ਇੱਕ ਅਦਾਲਤ ਨੇ ਨਿਸਾਨ ਦੇ ਸਾਬਕਾ ਮੁੱਖੀ ਕਾਰਲੋਸ ਗੋਸਨ ਨੂੰ ਮੰਗਲਵਾਰ ਨੂੰ ਦਿੱਤੀ ਜ਼ਮਾਨਤ। ਮਸ਼ਹੂਰ ਕਾਰੋਬਾਰੀ ਗੋਸਨ ਲਗਭਗ 3 ਮਹੀਨੇ ਹਿਰਾਸਤ 'ਚ ਰਹਿਣ ਤੋਂ ਬਾਅਦ ਹੋ ਸਕਦੇ ਨੇ ਰਿਹਾ।
ਟੋਕਿਓ:ਟੋਕਿਓ ਦੀ ਇੱਕ ਅਦਾਲਤ ਨੇ ਨਿਸਾਨ ਦੇ ਸਾਬਕਾ ਮੁੱਖੀ ਕਾਰਲੋਸ ਗੋਸਨ ਨੂੰ ਮੰਗਲਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਹੈਰਾਨੀ ਵਾਲੇ ਫ਼ੈਸਲੇ ਤੋਂ ਬਾਅਦ ਮਸ਼ਹੂਰ ਕਾਰੋਬਾਰੀ ਗੋਸਨ ਲਗਭਗ 3 ਮਹੀਨੇ ਹਿਰਾਸਤ 'ਚ ਰਹਿਣ ਤੋਂ ਬਾਅਦ ਰਿਹਾ ਹੋ ਸਕਦੇ ਹਨ।
ਇਹ ਫ਼ੈਸਲਾ ਇਸ ਹਾਈ-ਪ੍ਰੋਫ਼ਾਇਲ ਮਾਮਲੇ ਵਿੱਚ ਆਇਆ ਨਵਾਂ ਮੋੜ ਹੈ। ਜਾਣਕਾਰੀ ਮੁਤਾਬਕ ਪਿਛਲੇ ਸਾਲ 19 ਨਵੰਬਰ ਨੂੰ ਵਿੱਤੀ ਅਨਿਯਮੀਆਂ ਦੇ ਸ਼ੱਕ ਹੇਠ ਗੋਸਨ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਜਾਪਾਨ ਅਤੇ ਕਾਰੋਬਾਰੀ ਜਗਤ ਵਿੱਚ ਕਾਫ਼ੀ ਉੱਥਲ-ਪੁੱਥਲ ਦੀ ਸਥਿਤੀ ਹੈ।
ਸਥਾਨਕ ਮੀਡਿਆ ਦੀਆਂ ਖ਼ਬਰਾਂ ਮੁਤਾਬਕ ਅਦਾਲਤ ਨੇ ਇੱਕ ਅਰਬ ਯੈਨ (ਲਗਭਗ 90 ਲੱਖ ਡਾਲਰ) 'ਤੇ ਜ਼ਮਾਨਤ ਦਿੱਤੀ ਹੈ ਪਰ ਵਿਰੋਧੀ ਪੱਖ ਦੇ ਇਸ ਫ਼ੈਸਲੇ ਵਿਰੁੱਧ ਅਪੀਲ ਕਰਨ ਦੀ ਸੰਭਾਵਨਾ ਹੈ। ਇੱਥੋਂ ਤੱਕ ਕਿ ਗੋਸਨ ਨੂੰ ਹਿਰਾਸਤ ਵਿੱਚ ਰੱਖਣ ਲਈ ਉਸ ਵਿਰੁੱਧ ਦੋਸ਼ ਵੀ ਲਗਾਏ ਜਾ ਸਕਦੇ ਹਨ।
ਜ਼ਮਾਨਤ ਦੀਆਂ ਸ਼ਰਤਾਂ ਮੁਤਾਬਕ ਗੋਸਨ ਜਾਪਾਨ ਤੋਂ ਬਾਹਰ ਨਹੀਂ ਜਾ ਸਕਦੇ ਅਤੇ ਉਨ੍ਹਾਂ ਨੂੰ ਹੋਰ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ। ਗੋਸਨ ਦੇਸ਼ ਛੱਡ ਕੇ ਨਾ ਭੱਜਣ ਅਤੇ ਨਾ ਹੀ ਸਬੂਤਾਂ ਨੂੰ ਨਸ਼ਟ ਕਰਨ, ਇਸ ਟੀਚੇ ਨਾਲ ਉਨ੍ਹਾਂ 'ਤੇ ਇਹ ਸ਼ਰਤਾਂ ਲਾਈਆਂ ਗਈਆਂ ਹਨ।