ਪੰਜਾਬ

punjab

ETV Bharat / business

ਘੱਟ ਸਕਦੀਆਂ ਹਨ ਖਾਣ ਵਾਲੇ ਤੇਲ ਦੀਆਂ ਕੀਮਤਾਂ - ਕੇਂਦਰੀ ਅਪ੍ਰਤੱਖ ਟੈਕਸ ਬੋਰਡ

ਸਰਕਾਰ ਨੇ ਖਾਣ ਵਾਲੇ ਤੇਲ (edible oils) ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਪਾਮ ਤੇਲ, ਸੋਇਆ ਤੇਲ ਅਤੇ ਸੂਰਜਮੁਖੀ ਦੇ ਤੇਲ 'ਤੇ ਕਸਟਮ ਡਿਊਟੀ (customs duty) ਘਟਾ ਦਿੱਤੀ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵੀ ਸ਼ਨੀਵਾਰ ਤੋਂ ਲਾਗੂ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ 4-5 ਰੁਪਏ ਪ੍ਰਤੀ ਲੀਟਰ ਦੀ ਕਮੀਂ ਆ ਸਕਦੀ ਹੈ।

ਘੱਟ ਸਕਦੀਆਂ ਹਨ ਖਾਨ ਵਾਲੇ ਤੇਲ ਦੀਆਂ ਕੀਮਤਾਂ
ਘੱਟ ਸਕਦੀਆਂ ਹਨ ਖਾਨ ਵਾਲੇ ਤੇਲ ਦੀਆਂ ਕੀਮਤਾਂ

By

Published : Sep 12, 2021, 7:48 AM IST

ਨਵੀਂ ਦਿੱਲੀ: ਸਰਕਾਰ ਨੇ ਖਾਣ ਵਾਲੇ ਤੇਲ ਦੀਆਂ ਪ੍ਰਚੂਨ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਪਾਮ ਤੇਲ, ਸੋਇਆ ਤੇਲ ਅਤੇ ਸੂਰਜਮੁਖੀ ਦੇ ਤੇਲ 'ਤੇ ਕਸਟਮ ਡਿਊਟੀ ਘਟਾ ਦਿੱਤੀ ਹੈ। ਵਿੱਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।

ਸ਼ੁੱਕਰਵਾਰ ਦੇਰ ਰਾਤ ਜਾਰੀ ਨੋਟੀਫਿਕੇਸ਼ਨ ਵਿੱਚ ਵਿੱਤ ਮੰਤਰਾਲੇ ਨੇ ਕਿਹਾ ਕਿ ਕੱਚੇ ਪਾਮ ਤੇਲ 'ਤੇ ਆਯਾਤ ਡਿਊਟੀ 10 ਫੀਸਦੀ ਤੋਂ ਘਟਾ ਕੇ 2.5 ਫੀਸਦੀ ਕਰ ਦਿੱਤੀ ਗਈ ਹੈ। ਜਦੋਂ ਕਿ ਕੱਚੇ ਸੋਇਆ ਤੇਲ ਅਤੇ ਕੱਚੇ ਸੂਰਜਮੁਖੀ ਦੇ ਤੇਲ 'ਤੇ ਇਹ 7.5 ਫੀਸਦੀ ਤੋਂ ਘਟਾ ਕੇ 2.5 ਫੀਸਦੀ ਹੈ। ਇਹ ਨੋਟੀਫਿਕੇਸ਼ਨ ਸ਼ਨੀਵਾਰ ਤੋਂ ਲਾਗੂ ਹੋ ਗਿਆ ਹੈ।

ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ਼ ਇੰਡੀਆ (SAA) ਦੇ ਕਾਰਜਕਾਰੀ ਨਿਰਦੇਸ਼ਕ ਬੀ.ਵੀ. ਮਹਿਤਾ ਨੇ ਕਿਹਾ ਕਿ ਕਸਟਮ ਡਿਊਟੀ ਵਿੱਚ ਇਸ ਕਟੌਤੀ ਦੇ ਨਾਲ ਕੱਚੇ ਪਾਮ ਤੇਲ, ਸੋਇਆ ਤੇਲ ਅਤੇ ਸੂਰਜਮੁਖੀ ਦੇ ਤੇਲ 'ਤੇ ਪ੍ਰਭਾਵੀ ਡਿਊਟੀ 24.75 ਫੀਸਦੀ 'ਤੇ ਆ ਜਾਵੇਗੀ। ਜਦੋਂ ਕਿ ਰਿਫਾਈਂਡ ਪਾਮ ਤੇਲ, ਸੋਇਆ ਤੇਲ ਅਤੇ ਸੂਰਜਮੁਖੀ ਦੇ ਤੇਲ 'ਤੇ ਪ੍ਰਭਾਵੀ ਡਿਊਟੀ 35.75 ਪ੍ਰਤੀਸ਼ਤ ਹੋਵੇਗੀ।

ਕੀਮਤਾਂ 4-5 ਰੁਪਏ ਪ੍ਰਤੀ ਲੀਟਰ ਘੱਟ ਸਕਦੀਆਂ ਹਨ

ਉਨ੍ਹਾਂ ਕਿਹਾ ਕਿ ਤਾਜ਼ਾ ਕਟੌਤੀ ਨਾਲ ਖਾਣ ਵਾਲੇ ਤੇਲ ਦੀਆਂ ਪ੍ਰਚੂਨ ਕੀਮਤਾਂ ਵਿੱਚ 4-5 ਰੁਪਏ ਪ੍ਰਤੀ ਲੀਟਰ ਦੀ ਕਮੀਂ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਇਹ ਵੀ ਦੇਖਿਆ ਜਾਂਦਾ ਹੈ ਕਿ ਭਾਰਤ ਦੀ ਕਸਟਮ ਡਿਊਟੀ ਘਟਾਉਣ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਵਧ ਜਾਂਦੀਆਂ ਹਨ। ਇਸ ਲਈ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਤੇ ਇਸ ਕਟੌਤੀ ਦਾ ਅਸਲ ਪ੍ਰਭਾਵ ਦੋ ਤੋਂ ਤਿੰਨ ਰੁਪਏ ਪ੍ਰਤੀ ਲੀਟਰ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਰੈਪਸੀਡ (ਸਰ੍ਹੋਂ ਦੀ ਕਿਸਮ) ਦੀ ਦਰਾਮਦ ਡਿਊਟੀ ਵੀ ਘਟਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਸਰਕਾਰ ਨੂੰ ਸਰ੍ਹੋਂ ਦੇ ਤੇਲ 'ਤੇ ਕਸਟਮ ਡਿਊਟੀ ਘਟਾਉਣੀ ਚਾਹੀਦੀ ਸੀ। ਪਿਛਲੇ ਕੁਝ ਮਹੀਨਿਆਂ ਵਿੱਚ ਕੇਂਦਰ ਨੇ ਵੱਖ -ਵੱਖ ਖਾਣ ਵਾਲੇ ਤੇਲ 'ਤੇ ਕਸਟਮ ਡਿਊਟੀ ਵਿੱਚ ਕਟੌਤੀ ਕੀਤੀ ਹੈ ਅਤੇ ਸੂਬਿਆਂ ਨੂੰ ਥੋਕ ਵਿਕਰੇਤਾਵਾਂ, ਮਿੱਲਾਂ ਦੇ ਮਾਲਕਾਂ, ਰਿਫਾਇਨਰੀ ਯੂਨਿਟਾਂ ਅਤੇ ਸਟਾਕਿਸਟਾਂ ਤੋਂ ਖਾਣ ਵਾਲੇ ਤੇਲ ਅਤੇ ਤੇਲ ਬੀਜਾਂ ਦਾ ਸਟਾਕ ਵੇਰਵਾ ਲੈਣ ਲਈ ਕਿਹਾ ਹੈ। ਸਰਕਾਰ ਨੇ 11,040 ਕਰੋੜ ਰੁਪਏ ਦੇ ਪਾਮ ਆਇਲ ਮਿਸ਼ਨ ਦਾ ਵੀ ਐਲਾਨ ਕੀਤਾ ਹੈ।

ਐਸਈਏ ਦੇ ਅਨੁਸਾਰ ਨਵੰਬਰ -2020 ਤੋਂ ਜੁਲਾਈ -2021 ਦੇ ਦੌਰਾਨ ਸਬਜ਼ੀਆਂ ਦੇ ਤੇਲ (ਖਾਣਯੋਗ ਅਤੇ ਨਾ-ਖਾਣਯੋਗ ਤੇਲ) ਦੀ ਕੁੱਲ ਕਸਟਮ ਡਿਊਟੀ ਦੋ ਫੀਸਦੀ ਘੱਟ ਕੇ 96,54,636 ਟਨ ਰਹਿ ਗਈ। ਜਦੋਂ ਕਿ ਪਿਛਲੇ ਸਮੇਂ ਦੀ ਇਸੇ ਮਿਆਦ ਵਿੱਚ 96,54,636 ਟਨ ਤੇਲ ਸਾਲ (ਨਵੰਬਰ-ਅਕਤੂਬਰ) 98,25,433 ਟਨ ਸੀ।

ਕੇਂਦਰੀ ਅਪ੍ਰਤੱਖ ਟੈਕਸ ਬੋਰਡ (CBIC) ਨੇ ਪਿਛਲੇ ਮਹੀਨੇ ਸਪਲਾਈ ਵਧਾਉਣ ਲਈ ਕੱਚੇ ਸੋਇਆ ਤੇਲ ਅਤੇ ਸੂਰਜਮੁਖੀ ਦੇ ਤੇਲ 'ਤੇ ਕਸਟਮ ਡਿਊਟੀ ਨੂੰ 7.5 ਪ੍ਰਤੀਸ਼ਤ ਕਰ ਦਿੱਤਾ ਸੀ। ਕੱਚੇ ਤੇਲ ਅਤੇ ਸੋਨੇ ਤੋਂ ਬਾਅਦ ਭਾਰਤ ਦੇ ਆਯਾਤ ਦੇ ਮਾਮਲੇ ਵਿੱਚ ਖਾਣ ਵਾਲਾ ਤੇਲ ਤੀਜੇ ਸਥਾਨ 'ਤੇ ਹੈ।

ਇਹ ਵੀ ਪੜ੍ਹੋ:-Income Tax Returns ਭਰਨ ਵਾਲਿਆ ਲਈ ਖੁਸ਼ਖ਼ਬਰੀ

ABOUT THE AUTHOR

...view details