ਸੈਨਫ਼੍ਰਾਂਸਿਸਕੋ : ਕੋਵਿਡ-19 ਦੇ ਨਵੇਂ-ਨਵੇਂ ਸਥਾਨਾਂ ਉੱਤੇ ਫ਼ੈਲਣ ਦੀਆਂ ਖ਼ਬਰਾਂ ਦੇ ਵਿਚਕਾਰ ਟਵੀਟਰ ਨੇ ਦੁਨੀਆ ਭਰ ਵਿੱਚ ਆਪਣੇ 5,000 ਕਰਮਚਾਰੀਆਂ ਨੂੰ ਘਰੋਂ ਹੀ ਕੰਮ ਕਰਨ ਲਈ ਕਿਹਾ ਹੈ। ਕੰਪਨੀ ਨੇ ਹਾਂਗਕਾਂਗ, ਜਾਪਾਨ ਅਤੇ ਦੱਖਣੀ ਕੋਰੀਆ ਵਿੱਚ ਆਪਣੇ ਕਰਮਚਾਰੀਆਂ ਦੇ ਲਈ ਇਹ ਜ਼ਰੂਰੀ ਕਰ ਦਿੱਤਾ ਹੈ। ਮਾਇਕਰੋ-ਬਲਾਗਿੰਗ ਪਲੇਟਫ਼ਾਰਮ ਆਪਣੇ ਕਰਮਚਾਰੀਆਂ ਉੱਤੇ ਗ਼ੈਰ-ਜ਼ਰੂਰੀ ਸਫ਼ਰ ਕਰਨ ਉੱਤੇ ਪਹਿਲਾਂ ਹੀ ਰੋਕ ਲਾ ਚੁੱਕਿਆ ਹੈ।
ਪਲੇਟਫ਼ਾਰਮ ਨੇ ਕਿਹਾ ਕਿ ਅਮਰੀਕਾ ਵਿੱਚ ਕੰਪਨੀ ਦੇ ਦਫ਼ਤਰ ਅਜਿਹੇ ਕਰਮਚਾਰੀਆਂ ਦੇ ਲਈ ਖੁੱਲ੍ਹੇ ਰਹਿਣਗੇ, ਜਿੰਨ੍ਹਾਂ ਦਾ ਦਫ਼ਤਰ ਜਾਣਾ ਜ਼ਰੂਰੀ ਲੱਗ ਰਿਹਾ ਹੈ।