ਨਵੀਂ ਦਿੱਲੀ: ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਬੀਐਮਡਬਲਯੂ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਭਾਰਤ ਵਿੱਚ 2 ਸੀਰੀਜ਼ ਗ੍ਰੈਨ ਕੂਪੇ ਬਲੈਕ ਸ਼ੈਡੋ ਐਡੀਸ਼ਨ ਪੇਸ਼ ਕੀਤਾ ਹੈ, ਜਿਸਦੀ ਸ਼ੋਅਰੂਮ ਕੀਮਤ 42.3 ਲੱਖ ਰੁਪਏ ਹੈ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਰ ਸਥਾਨਕ ਤੌਰ 'ਤੇ ਇਸ ਦੇ ਚੇਨਈ ਸਥਿਤ ਪਲਾਂਟ ਵਿਖੇ ਤਿਆਰ ਕੀਤੀ ਗਈ ਹੈ ਅਤੇ 7 ਦਸੰਬਰ ਤੋਂ ਕੰਪਨੀ ਦੇ ਆਨਲਾਈਨ ਚੈਨਲ ਦੇ ਜ਼ਰੀਏ ਹੀ ਵੇਚੀ ਜਾਵੇਗੀ।