ਪੰਜਾਬ

punjab

ETV Bharat / business

ਸਾਵਧਾਨ: ਯੋਨੋ ਦੇ ਰਾਹੀਂ ਐੱਸਬੀਆਈ ਨਹੀਂ ਦੇ ਰਹੀ ਲੋਨ - SBI Loan

ਬੈਂਕ ਨੇ ਕਿਹਾ ਕਿ ਯੋਨੋ ਦੇ ਮਾਧਿਅਮ ਰਾਹੀਂ ਐੱਸਬੀਆਈ ਐਮਰਜੈਂਸੀ ਲੋਨ ਸਕੀਮ ਦੇ ਬਾਰੇ ਵਿੱਚ ਵਿਆਪਕ ਰੂਪ ਤੋਂ ਖ਼ਬਰਾਂ ਚੱਲ ਰਹੀਆਂ ਹਨ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਐੱਸਬੀਆਈ ਇਸ ਤਰ੍ਹਾਂ ਦਾ ਕੋਈ ਕਰਜ਼ ਨਹੀਂ ਦੇ ਰਿਹਾ ਹੈ।

ਸਾਵਧਾਨ : ਯੋਨੋ ਦੇ ਰਾਹੀਂ ਐਮਰਜੈਂਸੀ ਨਹੀਂ ਦੇ ਰਹੀ ਲੋਨ
ਸਾਵਧਾਨ : ਯੋਨੋ ਦੇ ਰਾਹੀਂ ਐਮਰਜੈਂਸੀ ਨਹੀਂ ਦੇ ਰਹੀ ਲੋਨ

By

Published : May 11, 2020, 9:47 AM IST

ਮੁੰਬਈ: ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਆਪਣੇ ਯੋਨੋ ਪਲੇਟਫ਼ਾਰਮ ਦੇ ਮਾਧਿਅਮ ਨਾਲ ਗਾਹਕਾਂ ਨੂੰ ਕਿਸੇ ਤਰ੍ਹਾਂ ਦਾ ਆਪਾਤਕਾਲੀਨ ਕਰਜ਼ ਨਹੀਂ ਦੇ ਰਿਹਾ ਹੈ।

ਕੁੱਝ ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਐੱਸਬੀਆਈ 45 ਮਿੰਟਾਂ ਦੇ ਅੰਦਰ 5 ਲੱਖ ਰੁਪਏ ਤੱਕ ਦੇ ਆਪਾਤਕਾਲੀਨ ਕਰਜ਼ ਦੀ ਪੇਸ਼ਕਸ਼ ਕਰ ਰਿਹਾ ਹੈ। ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਇਹ ਕਰਜ਼ 10.5 ਫ਼ੀਸਦ ਦੀ ਵਿਆਜ਼ ਦੀ ਦਰ ਉੱਤੇ ਦਿੱਤਾ ਜਾਵੇਗਾ ਅਤੇ ਈਐੱਮਆਈ (ਕਿਸ਼ਤਾਂ) 6 ਮਹੀਨੇ ਦੀ ਮਿਆਦ ਤੋਂ ਬਾਅਦ ਸ਼ੁਰੂ ਹੋਵੇਗੀ।

ਬੈਂਕਾਂ ਨੇ ਕਿਹਾ ਕਿ ਯੋਨੋ ਦੇ ਮਾਧਿਅਮ ਤੋਂ ਐੱਸਬੀਆਈ ਐਮਰਜੈਂਸੀ ਲੋਨ ਸਕੀਮ ਦੇ ਬਾਰੇ ਵਿਆਪਕ ਰੂਪ ਤੋਂ ਖ਼ਬਰਾਂ ਚੱਲ ਰਹੀਆਂ ਹਨ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਐੱਸਬੀਆਈ ਇਸ ਤਰ੍ਹਾਂ ਦਾ ਕੋਈ ਕਰਜ਼ ਨਹੀਂ ਦੇ ਰਿਹਾ ਹੈ। ਅਸੀਂ ਆਪਣੇ ਗਾਹਕਾਂ ਨੂੰ ਵੀ ਇੰਨ੍ਹਾਂ ਅਫ਼ਵਾਹਾਂ ਉੱਤੇ ਭਰੋਸਾ ਨਾ ਕਰਨ ਦੀ ਬੇਨਤੀ ਕੀਤੀ ਹੈ।

ਹਾਲਾਂਕਿ, ਐੱਸਬੀਆਈ ਨੇ ਕਿਹਾ ਕਿ ਉਹ ਆਪਣੇ ਉਨ੍ਹਾਂ ਤਨਖ਼ਾਹ ਵਾਲੇ ਗਾਹਕਾਂ ਨੂੰ ਯੋਨੋ ਦੇ ਮਾਧਿਅਮ ਰਾਹੀਂ ਇੱਕ ਪਹਿਲਾਂ ਤੋਂ ਪ੍ਰਵਾਨਿਤ ਵਿਅਕਤੀਗਤ ਲੋਨ ਦੀ ਪੇਸ਼ਕਸ਼ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਹਨ, ਜੋ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪੈਦਾ ਸੰਕਟ ਦੇ ਕਾਰਨ ਨਕਦੀ ਦੀ ਕਮੀ ਦੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।

For All Latest Updates

ABOUT THE AUTHOR

...view details