ਪੰਜਾਬ

punjab

ETV Bharat / business

ਹੁਣ ਯੂਬੀਆਈ, ਪੀਐੱਨਬੀ ਤੇ ਓਬੀਸੀ ਦਾ ਹੋਵੇਗਾ ਰਲੇਵਾਂ

ਯੂਨਾਈਟਡ ਬੈਂਕ ਆਫ਼ ਇੰਡੀਆ (ਯੂਆਈਬੀ) ਦੇ ਇੱਕ ਅਧਿਕਾਰੀ ਨੇ ਪੀਟੀਆਈ ਭਾਸ਼ਾ ਨੇ ਕਿਹਾ ਕਿ ਸਰਕਾਰ ਰਲੇਵੇਂ ਤੋਂ ਬਾਅਦ ਬਣਨ ਵਾਲੀ ਨਵੀਂ ਇਕਾਈ ਦੇ ਨਵੇਂ ਨਾਂਅ ਅਤੇ ਪ੍ਰਤੀਕ ਚਿੰਨ੍ਹ ਦਾ ਐਲਾਨ ਕਰੇਗਾ। ਇਹ ਇੱਕ ਅਪ੍ਰੈਲ 2020 ਤੋਂ ਹੋਂਦ ਵਿੱਚ ਆਵੇਗਾ।

bank to be renamed after merger of ubi pnb obc
ਹੁਣ ਯੂਬੀਆਈ, ਪੀਐੱਨਬੀ ਤੇ ਓਬੀਸੀ ਦਾ ਹੋਵੇਗਾ ਰਲੇਵਾਂ

By

Published : Feb 7, 2020, 11:48 PM IST

ਕੋਲਕਾਤਾ : ਕੇਂਦਰ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ), ਯੂਨਾਈਟਡ ਬੈਂਕ ਆਫ਼ ਇੰਡੀਆ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ (ਓਬੀਸੀ) ਦੇ ਰਲੇਵੇਂ ਤੋਂ ਬਾਅਦ ਬਣਨ ਵਾਲੀ ਇਕਾਈ ਦੇ ਲਈ ਨਵੇਂ ਨਾਂਅ ਅਤੇ ਪ੍ਰਤੀਕ ਚਿੰਨ੍ਹ ਦਾ ਐਲਾਨ ਕਰੇਗਾ।

ਬੈਂਕ ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਵੀਂ ਇਕਾਈ ਭਾਰਤੀ ਸਟੇਟ ਬੈਂਕ ਤੋਂ ਬਾਅਦ ਦੇਸ਼ ਦਾ ਦੂਸਰਾ ਸਭ ਤੋਂ ਵੱਡਾ ਬੈਂਕ ਹੋਵੇਗਾ ਜਿਸ ਦੇ ਕੁੱਲ ਵਪਾਰ ਦਾ ਆਕਾਰ 18 ਲੱਖ ਕਰੋੜ ਰੁਪਏ ਹੋਵੇਗਾ।

ਯੂਨਾਈਟਡ ਬੈਂਕ ਆਫ਼ ਇੰਡੀਆ (ਯੂਬੀਆਈ) ਨੇ ਪੀਟੀਆਈ ਭਾਸ਼ਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਰਲੇਵੇਂ ਤੋਂ ਬਾਅਦ ਬਣਨ ਵਾਲੀ ਇਕਾਈ ਦੇ ਨਵੇਂ ਨਾਂਅ ਅਤੇ ਪ੍ਰਤੀਕ ਚਿੰਨ੍ਹ ਦਾ ਐਲਾਨ ਕਰੇਗਾ। ਇਹ ਇੱਕ ਅਪ੍ਰੈਲ 2020 ਤੋਂ ਲਾਗੂ ਹੋਵੇਗਾ।

ਉਸ ਨੇ ਕਿਹਾ ਕਿ ਨਵੇਂ ਬੈਂਕ ਦੀ ਪਹਿਚਾਣ ਬਣਾਉਣ ਨੂੰ ਲੈ ਕੇ ਪ੍ਰਤੀਕ ਚਿੰਨ੍ਹ (ਲੋਗੋ) ਕਾਫ਼ੀ ਮਹੱਤਵਪੂਰਨ ਹੈ। ਇਸ ਬਾਰੇ ਵਿੱਚ 3 ਜਨਤਨ ਖੇਤਰ ਦੇ ਬੈਂਕਾਂ ਵਿਚਕਾਰ ਉੱਚ ਪੱਧਰ ਦੀ ਚਰਚਾ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਤਿੰਨਾਂ ਬੈਂਕਾਂ ਨੇ ਪ੍ਰਤੀਕਿਰਿਆਵਾਂ ਦੇ ਮਾਨਕੀਕਰਨ ਬਣਾਉਣ ਅਤੇ ਤਾਲਮੇਲ ਬਠਾਉਣ ਨੂੰ ਲੈ ਕੇ 34 ਕਮੇਟੀਆਂ ਬਣਾਈਆਂ ਗਈਆਂ ਸਨ।

ਇਹ ਵੀ ਪੜ੍ਹੋ : ਐੱਸਬੀਆਈ ਨੇ ਕੀਤੀ ਜਮ੍ਹਾ ਦਰਾਂ ਵਿੱਚ ਭਾਰੀ ਗਿਰਾਵਟ, ਨਵੀਆਂ ਦਰਾਂ 10 ਨਵੰਬਰ ਤੋਂ ਲਾਗੂ

ਕਮੇਟੀਆਂ ਨੇ ਸਬੰਧਿਤ ਨਿਰਦੇਸ਼ਕ ਮੰਡਲਾਂ ਨੂੰ ਆਪਣੀ ਰਿਪੋਰਟ ਪਹਿਲਾਂ ਹੀ ਦੇ ਦਿੱਤੀ ਹੈ। ਉਸ ਨੇ ਕਿਹਾ ਕਿ ਮੁੱਖ ਬੈਂਕ ਪੀਐੱਨਬੀ ਨੇ ਸਲਾਹਕਾਰ ਇਕਾਈ ਨਿਯੁਕਤੀ ਕੀਤੀ ਹੈ ਜੋ ਮਾਨਕੀਕਰਨ ਅਤੇ ਤਾਲਮੇਲ ਬਠਾਉਣ ਨੂੰ ਲੈ ਕੇ ਨਿਗਰਾਨੀ ਕਰੇਗਾ। ਇਸ ਵਿੱਚ ਮਨੁੱਖੀ ਸਰੋਤ, ਸਾਫ਼ਟਵੇਅਰ, ਉਤਪਾਦ ਅਤੇ ਸੇਵਾਵਾਂ ਨਾਲ ਜੁੜੇ ਮਾਮਲੇ ਸ਼ਾਮਲ ਹਨ।

ਅਧਿਕਾਰੀ ਨੇ ਕਿਹਾ ਕਿ ਰਲੇਵੇਂ ਤੋਂ ਬਾਅਦ ਬਣਨ ਵਾਲੀ ਇਕਾਈ ਵਿੱਚ ਸੰਯੁਕਤ ਰੂਪ ਨਾਲ ਕਰਮਚਾਰੀਆਂ ਦੀ ਗਿਣਤੀ ਇੱਕ ਲੱਖ ਹੋਵੇਗੀ।

ABOUT THE AUTHOR

...view details