ਨਵੀਂ ਦਿੱਲੀ: ਟੋਏਟਾ ਕਿਰਲੋਸਕਰ ਮੋਟਰ (ਟੀਕੇਐੱਮ) ਨੇ ਸਰਕਾਰ ਤੋਂ ਬਜਟ ਤੋਂ ਪਹਿਲਾਂ ਪੁਰਾਣੀਆਂ ਗੱਡੀਆਂ ਲਈ ਕਬਾੜ ਨੀਤੀ ਪੇਸ਼ ਕਰਨ ਅਤੇ ਬਜਟ ਵਿੱਚ ਸਾਰੇ ਤਰ੍ਹਾਂ ਦੀਆਂ ਗੱਡੀਆਂ ਦੀ ਖ਼ਰੀਦ ਉੱਤੇ ਆਮਦਨ ਕਰ ਲਾਭ ਦੇਣ ਦਾ ਸੋਮਵਾਰ ਨੂੰ ਮੰਗ ਕੀਤੀ ਹੈ।
ਕੰਪਨੀ ਨੇ ਬਜਟ ਤੋਂ ਕੁੱਝ ਦਿਨ ਪਹਿਲਾਂ ਇਹ ਮੰਗ ਕੀਤੀ ਹੈ। ਇੱਕ ਫ਼ਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਦੂਸਰੇ ਕਾਰਜ਼ਕਾਲ ਦਾ ਦੂਸਰਾ ਬਜਟ ਪੇਸ਼ ਕਰਨਗੇ।
ਟੀਕੇਐੱਮ ਦੇ ਸੀਨੀਅਰ ਮੀਤ-ਪ੍ਰਧਾਨ (ਵਿਕਰੀ ਅਤੇ ਸੇਵਾ) ਨਵੀਨ ਸੋਨੀ ਨੇ ਬਿਆਨ ਵਿੱਚ ਕਿਹਾ ਕਿ ਅਸੀਂ ਚਾਹਾਂਗੇ ਕਿ ਬਜਟ ਅਜਿਹਾ ਹੋਵੇ ਜਿਸ ਨਾਲ ਸਰਕਾਰੀ ਖ਼ਜ਼ਾਨੇ ਉੱਤੇ ਜ਼ਿਆਦਾ ਬੋਝ ਪਏ ਬਿਨਾਂ ਮੰਗ ਵਿੱਚ ਤੇਜ਼ੀ ਆਵੇ। ਇਸ ਨੂੰ ਹਾਸਲ ਕਰਨ ਦਾ ਇੱਕ ਤਰੀਕਾ ਪੁਰਾਣੇ ਵਾਹਨਾਂ ਲਈ ਕਬਾੜ ਨੀਤੀ ਨੂੰ ਅਮਲ ਵਿੱਚ ਲਿਆਉਣਾ ਹੈ। ਸਰਕਾਰ ਨੇ ਇਸ ਨੀਤੀ ਦਾ ਖਰੜਾ ਸਾਂਝਾ ਕੀਤਾ ਹੈ।