ਸੈਨ ਫ਼੍ਰਾਂਸਿਸਕੋ : ਐੱਪਲ ਨੇ ਕੋਰੋਨਾ ਵਾਇਰਸ ਦੇ ਕਾਰਨ ਚੀਨ ਤੋਂ ਬਾਹਰ ਆਪਣੇ ਸਾਰੇ ਸਟੋਰ 27 ਮਾਰਚ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਮੁੱਕ ਕਾਰਜ਼ਕਾਰੀ ਅਧਿਕਾਰੀ (ਸੀਈਓ) ਟਿਮ ਕੁੱਕ ਨੇ ਕਿਹਾ ਕਿ ਐੱਪਲ ਨੂੰ ਚੀਨ ਵਿੱਚ ਚੁੱਕੇ ਗਏ ਕਦਮਾਂ ਤੋਂ ਸਿੱਖਣ ਨੂੰ ਮਿਲਿਆ ਹੈ। ਕੰਪਨੀ ਨੇ ਚੀਨ ਵਿੱਚ ਆਪਣੇ ਖ਼ੁਦਰਾ ਸਟੋਰ ਹਾਲ ਹੀ ਵਿੱਚ ਦੁਬਾਰਾ ਖੋਲ੍ਹੇ ਹਨ।
ਕੁੱਕ ਨੇ ਸ਼ੁੱਕਰਵਾਰ ਨੂੰ ਬਿਆਨ ਵਿੱਚ ਕਿਹਾ ਕਿ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਅਤੇ ਉਸ ਦੇ ਅਸਰਾਂ ਨੂੰ ਘੱਟ ਕਰਨ ਦੇ ਲਈ 1 ਸਿੱਖਿਆ ਵਿਅਕਤੀਆਂ ਦੀ ਭੀੜਭਾੜ ਘੱਟ ਕਰਨਾ ਅਤੇ ਇੱਕ-ਦੂਸਰੇ ਦੇ ਵਿਚਕਾਰ ਭੌਤਿਕ ਦੂਰੀ ਨੂੰ ਸੰਭਾਵਿਕ ਤੌਰ ਉੱਤੇ ਵਧਾਉਣਾ ਹੈ।