ਮੁੰਬਈ: ਰਿਜਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਦਯੋਗਪਤੀਆਂ ਘਰਾਣਿਆਂ ਨੂੰ ਆਪਣਾ ਬੈਂਕ ਚਾਲੂ ਕਰਨ ਦੀ ਆਗਿਆ ਦੇਣ ਬਾਰੇ ਸੁਝਾਅ ਰਿਜਰਵ ਬੈਂਕ ਦਾ ਨਹੀਂ ਹੈ। ਇਹ ਸੁਝਾਅ ਇੱਕ ਅੰਤ੍ਰਿੰਗ ਕਮੇਟੀ ਨੇ ਦਿੱਤਾ ਹੈ। ਕੇਂਦਰੀ ਬੈਂਕ ਇਸ 'ਤੇ ਸਮਾਜਿਕ ਸੁਝਾਅ ਤੇ ਟਿੱਪਣੀਆਂ ਲੈਣ ਤੋਂ ਬਾਅਦ ਕੋਈ ਫ਼ੈਸਲਾ ਕਰੇਗਾ।
ਦੱਸ ਦੱਈਏ ਕਿ ਰਿਜਰਵ ਬੈਂਕ ਦੇ ਇੱਕ ਅੰਤ੍ਰਿੰਗ ਕਮੇਟ ਨੇ ਉਦਯੋਗਪਤੀਆਂ ਨੂੰ ਆਪਣੇ ਖੁਦ ਦੇ ਬੈਂਕ ਦੀ ਸ਼ੁਰੂਆਤ ਕਰਨ ਦਾ ਸੁਝਾਅ ਦਿੱਤਾ ਹੈ। ਕਮੇਟੀ ਦੇ ਇਸ ਸੁਝਾਅ ਦੀ ਤਿੱਖੀ ਨਿੰਦਾ ਹੋਈ ਹੈ।
ਮਾਹਰ, ਰਿਜਰਵ ਬੈਂਕ ਦੇ ਸਾਬਕਾ ਗਵਰਨਰ, ਡਿੱਪਟੀ ਗਵਰਨਰ ਅਤੇ ਮੁੱਖ ਆਰਥਿਕ ਸਲਾਹਕਾਰ ਨੇ ਇਸਦੀ ਸਖ਼ਤ ਨਿੰਦਾ ਕੀਤੀ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਜੇ ਅਜਿਹਾ ਕੀਤਾ ਜਾਂਦਾ ਹੈ, ਤਾਂ ਜਮ੍ਹਾਂ ਕਰਨ ਵਾਲਿਆਂ ਦਾ ਪੈਸਾ ਖ਼ਤਰੇ ਵਿੱਚ ਪੈ ਜਾਵੇਗਾ ਅਤੇ ਕੰਪਨੀਆਂ ਨੂੰ ਉਨ੍ਹਾਂ ਦੇ ਸਮੂਹ ਵਿੱਚੋਂ ਲੋਨ ਮਿਲਣੇ ਸ਼ੁਰੂ ਹੋ ਜਾਣਗੇ।
ਕਾਰਜਕਾਰੀ ਸਮੂਹ ਨੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਨੂੰ 50,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਬੈਂਕਾਂ ਵਿੱਚ ਤਬਦੀਲ ਕਰਨ ਬਾਰੇ ਵੀ ਸੁਝਾਅ ਦਿੱਤਾ ਹੈ।