ਬੈਂਗਲੁਰੂ: ਭਾਰਤ ਅਨਲੌਕ 2.0 ਦੀ ਮਿਆਦ ਵਿੱਚ ਜਾਣ ਦੇ ਲਈ ਤਿਆਰ ਹੈ। ਇਸ ਤੋਂ ਪਹਿਲਾਂ ਅਨਲੌਕ 1.0 ਦੌਰਾਨ ਹੀ ਆਰਥਿਕ ਗਤੀਵਿਧਿਆਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ।
ਈ-ਕਾਮਰਸ ਪਲੈਟ ਫਾਰਮ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਸ ਨੇ 90 ਫ਼ੀਸਦ ਤੋਂ ਜ਼ਿਆਦਾ ਵਿਕਰੇਤਾਵਾਂ ਨੂੰ ਆਪਣੇ ਮਾਰਕਿਟ ਸਥਾਨਾਂ ਉੱਤੇ ਪਰਿਚਾਲਨ ਫ਼ਿਰ ਤੋਂ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਫਲਿਪਕਾਰਟ ਦੇ ਨਵੇਂ ਵਿਕਰੇਤਾ ਰਜਿਸਟ੍ਰੇਸ਼ਨ ਵਿੱਚ ਅਪ੍ਰੈਲ-ਜੂਨ ਮਿਆਦ ਵਿੱਚ 125 ਫ਼ੀਸਦ ਦੀ ਤੇਜ਼ੀ ਆਈ ਹੈ। ਇਸ ਵਿੱਚ ਵੱਡੀ ਗਿਣਤੀ ਵਿੱਚ ਸੂਖਮ, ਲਘੂ ਅਤੇ ਮੱਧ ਉਦਯੋਗ ਸ਼ਾਮਲ ਹਨ।
ਕੰਪਨੀ ਮੁਤਾਬਕ ਉੱਤਰ-ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ, ਦਿੱਲੀ ਅਤੇ ਤਾਮਿਲਨਾਡੂ ਦੀ ਐਮਐਸਐਮਈ ਨੇ ਆਪਣੇ ਕਾਰੋਬਾਰ ਨੂੰ ਆਨਲਾਈਨ ਕਰਨ ਤੋਂ ਜ਼ਿਆਦਾ ਰੁਚੀ ਦਿਖਾਈ ਹੈ। ਇਹ MSME ਮਹਿਲਾਵਾਂ ਦੇ ਕੱਪੜੇ, ਪਰਸਨਲ ਕੇਅਰ, ਭੋਜਨ ਅਤੇ ਪੋਸ਼ਣ, ਘਰਾਂ ਵਿੱਚ ਵਰਤੇ ਜਾਣ ਵਾਲੇ ਔਜ਼ਾਰ ਅਤੇ ਛੋਟੇ ਬੱਚਿਆਂ ਦੇ ਉਤਪਾਦਾਂ ਸਮੇਤ ਕਈ ਸ਼੍ਰੇਣੀਆਂ ਨਾਲ ਜੁੜੇ ਕੰਮ ਕਰਦੀ ਹੈ।
ਫਲਿਪਕਾਰਟ ਨੇ ਕਿਹਾ ਕਿ MSME ਨੂੰ ਰਜਿਸ਼ਟ੍ਰੇਸਨ ਵਿੱਚ ਸ਼ਾਮਲ ਹੋਣ ਨਾਲ ਦੇਸ਼ ਦੇ ਕਾਰੀਗਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਆਪਣੀ ਸੰਚਾਲਨ ਸਮਰੱਥਾ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਉਹ ਬਾਜ਼ਾਰ ਵਿੱਚ ਮਜ਼ਬੂਤ ਪਹੁੰਚ ਦੇ ਨਾਲ ਆਪਣਾ ਕੰਮ ਕਰ ਸਕਣਗੇ। ਈ-ਕਾਮਰਸ ਇਨ੍ਹਾਂ ਕਾਰੋਬਾਰੀਆਂ ਨੂੰ ਆਮਦਨੀ ਦੇ ਮੌਕੇ ਪ੍ਰਦਾਨ ਕਰਦਾ ਹੈ।
ਕੰਪਨੀ ਨੇ ਦੇਸ਼-ਵਿਆਪੀ ਬੰਦ ਨੂੰ ਦੇਖਦੇ ਹੋਏ ਵਿਕੇਰਤਾ ਦੇ ਲਈ ਆਪਣੀ ਪ੍ਰੀਮਿਅਮ ਸੇਵਾਵਾਂ ਦਾ ਵਿਸਥਾਰ ਕੀਤਾ ਹੈ, ਤਾਂਕਿ ਉਨ੍ਹਾਂ ਦਾ ਨਿਵੇਸ਼ ਬੇਕਾਰ ਨਾ ਜਾਵੇ। ਫਲਿਪਕਾਰਟ ਸਮਰੱਥ ਪ੍ਰੋਗਰਾਮ ਦੇ ਤਹਿਤ ਹੁਣ ਤੱਕ ਦੇਸ਼ ਦੇ 5 ਲੱਖ ਤੋਂ ਜ਼ਿਆਦਾ ਕਾਰੀਗਰਾਂ, ਬੁਨਕਰਾਂ ਅਤੇ ਮਾਇਕਰੋ ਇੰਟਰਪ੍ਰਾਇਜ਼ਜ਼ ਨੂੰ ਆਮਦਨੀ ਮੁਹੱਈਆ ਕਰਵਾਉਣ ਵਿੱਚ ਆਪਣਾ ਸਮਰਥਨ ਦੇ ਚੁੱਕੀ ਹੈ।
ਆਈਏਐੱਨਐੱਸ