ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ੋਮੈਟੋ ਨੇ ਪਹਿਲਾਂ ਕਾਨਟੈਕਟਲੈੱਸ ਡਿਲੀਵਰੀ ਸ਼ੁਰੂ ਕੀਤੀ ਸੀ ਤਾਂ ਜੋ ਇੱਕ-ਦੂਜੇ ਦੇ ਸੰਪਰਕ ਵਿੱਚ ਨਾ ਆਇਆ ਜਾ ਸਕੇ। ਇਸੇ ਦੇ ਚੱਲਦੇ ਜ਼ੋਮੈਟੋ ਨੇ ਰੈਸਟੋਰੈਂਟਸ ਲਈ 'ਕਾਨਟੈਕਟਲੈੱਸ ਡਾਇਨਿੰਗ' ਦਾ ਫੀਚਰ ਲਾਂਚ ਕੀਤਾ ਹੈ ਤਾਂ ਕਿ ਤਾਲਾਬੰਦੀ ਤੋਂ ਬਾਅਦ ਵੀ ਇੱਕ-ਦੂਜੇ ਦੇ ਸੰਪਰਕ ਵਿੱਚ ਆਉਣ ਤੋਂ ਬਚਿਆ ਜਾ ਸਕੇ।
ਜ਼ੋਮੈਟੋ ਨੇ ਦੱਸਿਆ ਕਿ ਕਾਨਟੈਕਟਲੈੱਸ ਡਾਇਨਿੰਗ ਵਿੱਚ 3 ਚੀਜ਼ਾਂ ਮੁੱਕ ਹਨ, ਜਿਨ੍ਹਾਂ 'ਚ ਕਾਨਟੈਕਟਲੈੱਸ ਮੈਨਿਊ, ਕਾਨਟੈਕਟਲੈੱਸ ਆਰਡਰਿੰਗ ਤੇ ਕਾਨਟੈਕਟਲੈੱਸ ਪੇਮੈਂਟ। ਇਸ ਨਾਲ ਗਾਹਕ ਰੈਸਟੋਰੈਂਟ ਵਿੱਚ ਜਾ ਕੇ ਕਿਊ.ਆਰ ਕੋਡ ਸਕੈਨ ਕਰੇਗਾ ਤੇ ਉਸ ਨੂੰ ਉਸ ਰੈਸਟੋਰੈਂਟ ਦਾ ਮੈਨਿਊ ਦਿਖ ਜਾਵੇਗਾ ਜਿਸ ਤੋਂ ਬਾਅਦ ਉਹ ਐਪ ਵਿੱਚੋਂ ਹੀ ਆਰਡਰ ਕਰ ਸਕਦਾ ਹੈ ਅਤੇ ਕਾਨਟੈਕਟਲੈੱਸ ਪੇਮੈਂਟ ਵੀ ਕਰ ਸਕਦਾ ਹੈ। ਅਜਿਹਾ ਕਰਨ ਨਾਲ ਕੋਈ ਵੀ ਵਿਅਕਤੀ ਕਿਸੇ ਦੇ ਸੰਪਰਕ ਵਿੱਚ ਨਹੀਂ ਆਵੇਗਾ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕੇਗਾ।