ਵਾਸ਼ਿੰਗਟਨ: ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਏਸ਼ੀਆ ਦੀ ਅਰਥ ਵਿਵਸਥਾ ਦਾ ਲੱਕ ਤੋੜ ਰਿਹਾ ਹੈ। ਵਿਸ਼ਵ ਬੈਂਕ ਨੇ ਅਨੁਮਾਨ ਲਗਾਇਆ ਹੈ ਕਿ ਕੋਰੋਨਾ ਵਾਇਰਸ ਕਾਰਨ ਇਸ ਸਾਲ ਚੀਨ ਅਤੇ ਹੋਰ ਏਸ਼ੀਆਈ ਦੇਸ਼ਾਂ ਵਿੱਚ ਅਰਥ ਵਿਵਸਥਾ ਦੀ ਰਫ਼ਤਾਰ ਧੀਮੀ ਰਹਿਣ ਵਾਲੀ ਹੈ ਜਿਸ ਕਾਰਨ ਕਰੋੜਾਂ ਹੀ ਲੋਕ ਗਰੀਬੀ ਹੇਠ ਆ ਜਾਣਗੇ।
ਵਿਸ਼ਵ ਬੈਂਕ ਨੇ ਸੋਮਵਾਰ ਨੂੰ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਇਹ ਖ਼ਦਸ਼ਾ ਪ੍ਰਗਟਾਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਵਿਕਾਸ ਦੀ ਰਫ਼ਤਾਰ 2.1 ਫੀਸਦੀ ਹੋ ਸਕਦੀ ਹੈ, ਜੋ ਕਿ 2019 ਵਿਚ 5.8 ਫੀਸਦੀ ਸੀ।