ਨਵੀਂ ਦਿੱਲੀ : ਅੱਜ ਤੋਂ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋ ਚੁੱਕਾ ਹੈ। ਇਹ ਸਰਦ ਰੁੱਤ ਸੈਸ਼ਨ 13 ਦਸੰਬਰ ਤੱਕ ਚੱਲੇਗਾ। ਕੇਂਦਰ ਸਰਕਾਰ ਨੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੂੰ ਸੈਸ਼ਨ ਵਿੱਚ ਸਾਰਥਿਕ ਚਰਚਾ ਕਰਨ ਬਾਰੇ ਕਿਹਾ ਹੈ। ਮੋਦੀ ਸਰਕਾਰ ਇਸ ਸੈਸ਼ਨ ਵਿੱਚ 27 ਬਿਲ ਲਿਆਉਣ ਦੀ ਤਿਆਰੀ ਵਿੱਚ ਹੈ।
ਇਸ ਸੈਸ਼ਨ ਦੌਰਾਨ 2 ਅਹਿਮ ਆਰਡੀਨੈਸਾਂ ਨੂੰ ਕਾਨੂੰਨਾਂ ਵਿੱਚ ਬਦਲਾਉਣਾ ਵੀ ਸਰਕਾਰ ਦੀ ਯੋਜਨਾ ਵਿੱਚ ਸ਼ਾਮਲ ਹੈ। ਆਮਦਨ ਕਰ ਨਿਯਮ, 1961 ਅਤੇ ਵਿੱਤ ਨਿਯਮ 2019 ਵਿੱਚ ਸੋਧ ਨੂੰ ਵੀ ਲਾਗੂ ਕਰਨ ਲਈ ਸਤੰਬਰ ਵਿੱਚ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਦਾ ਉਦੇਸ਼ ਨਵੀਂ ਤੇ ਘਰੇਲੂ ਨਿਵੇਸ਼ਕ ਕੰਪਨੀਆਂ ਲਈ ਕਾਰਪੋਰੇਟ ਕਰ ਦੀ ਦਰ ਵਿੱਚ ਕਮੀ ਲਿਆ ਕੇ ਆਰਥਿਕ ਸੁਸਤੀ ਨੂੰ ਰੋਕਣਾ ਅਤੇ ਵਿਕਾਸ ਨੂੰ ਅੱਗੇ ਵਧਾਉਣਾ ਹੈ।
ਦੂਸਰਾ ਆਰਡੀਨੈਸ ਵੀ ਸਤੰਬਰ ਵਿੱਚ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਈ-ਸਿਗਰਟ ਅਤੇ ਇਸੇ ਤਰ੍ਹਾਂ ਦੇ ਉਤਪਾਦ ਦੀ ਵਿਕਰੀ, ਨਿਰਮਾਣ ਤੇ ਭੰਡਾਰਣ ਉੱਤੇ ਰੋਕ ਲਾਈ ਗਈ ਹੈ।