ਹੈਦਰਾਬਾਦ: ਈ-ਕਾਮਰਸ ਦਿੱਗਜ਼ ਐਮਾਜ਼ੋਨ ਦੇ ਮੁੱਖ ਕਾਰਜ਼ਕਾਰੀ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਜੈੱਫ਼ ਬੇਜੋਸ ਨੇ ਸ਼ੁੱਕਰਵਾਰ ਨੂੰ ਆਪਣੀ ਤਿੰਨ ਦਿਨਾਂ ਭਾਰਤ ਯਾਤਰਾ ਨੂੰ ਖ਼ਤਮ ਕੀਤਾ। ਆਪਣੀ ਯਾਤਰਾ ਦੌਰਾਨ, ਉਨ੍ਹਾਂ ਨੇ 1 ਬਿਲੀਅਨ (7,000 ਕਰੋੜ ਰੁਪਏ ਤੋਂ ਜ਼ਿਆਦਾ) ਦਾ ਨਿਵੇਸ਼ ਯੋਜਨਾ ਦਾ ਐਲਾਨ ਕੀਤਾ ਅਤੇ ਕਿਹਾ ਕਿ ਕੰਪਨੀ ਅਗਲੇ 5 ਸਾਲਾਂ ਵਿੱਚ ਭਾਰਤ ਵਿੱਚ 1 ਮਿਲੀਅਨ ਨਵੇਂ ਰੁਜ਼ਗਾਰ ਪੈਦਾ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ।
ਹਾਲਾਂਕਿ ਐਲਾਨ ਨੇ ਕੇਂਦਰੀ ਵਪਾਰਕ ਮੰਤਰੀ ਪੀਊਸ਼ ਗੋਇਲ ਨੂੰ ਖ਼ੁਸ਼ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੇ ਕਿਹਾ ਕਿ ਐਮਾਜ਼ੋਨ ਨਿਵੇਸ਼ ਰਾਹੀਂ ਦੇਸ਼ ਦਾ ਪੱਖ ਨਹੀਂ ਲੈ ਰਿਹਾ ਹੈ ਅਤੇ ਸਵਾਲ ਕੀਤਾ ਹੈ ਕਿ ਆਨਲਾਇਨ ਰਿਟੇਲਿੰਗ ਪ੍ਰਮੁੱਖ ਇਸ ਤਰ੍ਹਾਂ ਦੇ ਵੱਡੇ ਨੁਕਸਾਨ ਨੂੰ ਬਿਨਾਂ ਮੁਕਾਬਲਾ ਮੁੱਲ ਨਿਰਧਾਰਣ ਕੀਤੇ ਕਿਵੇਂ ਝੱਲ ਸਕਦੇ ਹਨ।
ਦਿੱਲੀ ਵਿੱਚ ਚੱਲ ਰਹੇ ਵਿਸ਼ਵੀ ਸੰਵਾਦ ਸੰਮੇਲਨ ਰਾਇਸੀਨਾ ਡਾਇਲਾਗ ਵਿੱਚ ਉਨ੍ਹਾਂ ਨੇ ਤਲਖੀ ਭਰੇ ਅੰਦਾਜ਼ ਵਿੱਚ ਕਿਹਾ ਕਿ ਐਮਾਜ਼ੋਨ 1 ਅਰਬ ਡਾਲਰ ਨਿਵੇਸ਼ ਕਰ ਸਕਦੀ ਹੈ ਪਰ ਜੇ ਉਨ੍ਹਾਂ ਨੇ ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ, ਤਾਂ ਉਹ ਉਸ ਅਰਬ ਡਾਲਰ ਦਾ ਇੰਤਜ਼ਾਮ ਵੀ ਕਰ ਰਹੇ ਹੋਣਗੇ। ਇਸ ਲਈ ਅਜਿਹਾ ਨਹੀਂ ਹੈ ਕਿ ਉਹ 1 ਅਰਬ ਡਾਲਰ ਦਾ ਨਿਵੇਸ਼ ਕਰ ਭਾਰਤ ਉੱਤੇ ਕੋਈ ਅਹਿਸਾਨ ਕਰ ਰਹੇ ਹਾਂ।
ਐਮਾਜ਼ੋਨ ਡਾਟ ਕਾਮ ਨੇ ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਆਨਲਾਇਨ ਮਦਦ ਲਈ 1 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਮੰਤਰੀ ਨੇ ਇਸ ਗੱਲ ਉੱਤੇ ਹੈਰਾਨੀ ਪ੍ਰਗਟਾਈ ਕਿ ਆਖ਼ਿਰ ਈ-ਵਪਾਰਕ ਕੰਪਨੀਆਂ ਜੋ ਖ਼ਰੀਦਦਾਰਾਂ ਅਤੇ ਵਿਕਰੇਤਾਵਾਂ ਨੂੰ ਆਈਟੀ ਮੰਚ ਉਪਲੱਭਧ ਕਰਵਾ ਰਹੀਆਂ ਹਨ, ਉਨ੍ਹਾਂ ਨੂੰ ਵੱਡਾ ਨੁਕਸਾਨ ਕਿਵੇਂ ਹੋ ਸਕਦਾ ਹੈ? ਉਨ੍ਹਾਂ ਕਿਹਾ ਕਿ ਇਸ ਉੱਤੇ ਗੌਰ ਕਰਨ ਦੀ ਜ਼ਰੂਰਤ ਹੈ।