ਪੰਜਾਬ

punjab

ETV Bharat / business

Android ਫ਼ੋਨ ਚਲਾਉਣ ਵਾਲਿਆਂ ਨੂੰ WhatsApp ਨੇ ਦਿੱਤੀ ਖ਼ਾਸ ਸੁਵਿਧਾ

WhatsApp ਨੇ ਨਵਾਂ ਵਰਜ਼ਨ ਅੱਪਡੇਟ ਕੀਤਾ ਹੈ ਜਿਸ ਵਿੱਚ ਉਸ ਨੇ Android ਯੂਜ਼ਰ ਲਈ ਨਵਾਂ ਫ਼ੀਚਰ ਦਿੱਤਾ ਹੈ।

ਫ਼ੋਟੋ।

By

Published : Aug 13, 2019, 9:58 PM IST

ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਕੋਈ ਟਾਵਾਂ ਹੀ ਵਿਅਕਤੀ ਹੋਵੇਗਾ ਜਿਸ ਨੂੰ WhatsApp ਬਾਰੇ ਨਹੀਂ ਪਤਾ ਹੋਵੇਗਾ, ਜਿਸ ਨੂੰ ਪਤਾ ਹੈ ਉਹ ਇਸ ਦੇ ਗੁਣਾ ਤੋਂ ਭਲੀ ਭਾਂਤੀ ਜਾਣੂ ਹਨ। ਹੁਣ WhatsApp ਆਪਣੇ Android ਯੂਜ਼ਰਾਂ ਲਈ ਨਵਾਂ ਫ਼ੀਚਰ ਲੈ ਕੇ ਆ ਰਿਹਾ ਹੈ ਇਹ ਸੁਵਿਧਾ ਪਹਿਲਾਂ ਸਿਰਫ਼ Iphone ਚਲਾਉਣ ਵਾਲਿਆਂ ਕੋਲ ਹੀ ਸੀ।

ਕੰਪਨੀ ਨੇ ਪਹਿਲਾਂ Iphone ਵਾਲ਼ੇ ਗਾਹਕਾਂ ਲਈ ਫ਼ਿੰਗਰਪ੍ਰਿੰਟ ਅਤੇ ਫੇਸ ਆਈਡੀ ਦਾ ਸਪੋਰਟ ਦਿੱਤਾ ਸੀ ਹੁਣ ਕੰਪਨੀ Android ਚਲਾਉਣ ਵਾਲਿਆਂ ਲਈ ਵੀ ਅਜਿਹਾ ਹੀ ਕੁਝ ਲੈ ਕੇ ਆ ਰਹੀ ਹੈ।

WhatsApp ਦੇ ਨਵੇਂ Beta Version 2.19.221 ਵਿੱਚ ਇਹ ਸੁਵਿਧਾ ਦਿੱਤੀ ਗਈ ਹੈ। ਇਸ ਬੀਟਾ ਵਰਜ਼ਨ ਵਿੱਚ ਯੂਜ਼ਰ WhatsApp ਲਈ ਫਿੰਗਰਪ੍ਰਿੰਟ ਨੂੰ ਚਾਲੂ ਕਰ ਸਕਦੇ ਹਨ।

WhatsApp ਦਾ ਇਹ ਵਰਜ਼ਨ ਅੱਪਡੇਟ ਕਰਨ ਤੋਂ ਬਾਅਦ ਇਸ ਨੂੰ WhatsApp ਦੀ ਸੈਟਿੰਗ ਵਿੱਚ ਜਾ ਕੇ ਚਾਲੂ ਕਰਨਾ ਪਵੇਗਾ ਕਿਉਂਕਿ ਇਹ ਪਹਿਲਾਂ ਕੰਪਨੀ ਵੱਲੋਂ ਬੰਦ ਕੀਤਾ ਹੀ ਆਉਂਦਾ ਹੈ। ਇਸ ਲਈ ਯੂਜ਼ਰ ਨੂੰ ਇਹ ਖ਼ੁਦ ਚਾਲੂ ਕਰਨਾ ਪਵੇਗਾ।

ਜੇ ਤੁਹਾਡੇ ਕੋਲ ਵੀ Android ਫੋਨ ਹੈ ਤਾਂ ਤੁਸੀਂ ਇਸ ਨੂੰ ਨਵੇਂ ਆਪਸ਼ਨ ਨੂੰ ਚਾਲੂ ਕਰ ਸਕਦੇ ਹੋ ਪਰ ਇਸ ਲਈ ਤੁਹਾਨੂੰ ਆਪਣੇ WhatsApp ਨੂੰ beta version 2.19.221 ਲਈ ਅੱਪਡੇਟ ਕਰਨਾ ਹੋਵੇਗਾ।

ABOUT THE AUTHOR

...view details