ਨਵੀਂ ਦਿੱਲੀ: Airtel ਨੇ ਆਪਣੇ #AirtelThanks ਪਲਾਨ ਨੂੰ ਅਪਡੇਟ ਕੀਤਾ ਹੈ. ਇਸ ਪਲਾਨ ਵਿੱਚ ਮੋਬਾਇਲ ਦੇ ਨਾਲ-ਨਾਲ ਹੁਣ ਬ੍ਰਾਡਬੈਂਡ ਯੂਜ਼ਰਾਂ ਨੂੰ Amazon prime ਅਤੇ Netflix ਦਾ ਮੁਫ਼ਤ ਸਬਸਕ੍ਰਿਪਸ਼ਨ ਆਫ਼ਰ ਦਿੱਤਾ ਜਾ ਰਿਹਾ ਹੈ। Airtel ਦਾ ਇਹ ਫ਼ੈਸਲਾ Vodafone Red ਯੂਜ਼ਰ ਨੂੰ ਦਿੱਤੇ ਜਾਣ ਵਾਲੇ ਮੁਨਾਫ਼ੇ ਨੂੰ ਚੁਣੌਤੀ ਦੇਣ ਲਈ ਕੀਤਾ ਗਿਆ ਹੈ।
Airtel ਦੇ 499ਰੁਪਏ ਜਾਂ ਉਸ ਤੋਂ ਜ਼ਿਆਦਾ ਵਾਲੇ ਪਲਾਨ ਨੂੰ ਇਹ ਆਫ਼ਰ ਦਿੱਤਾ ਜਾ ਰਿਹਾ ਹੈ। ਇਸ ਵਿੱਚ ਯੂਜ਼ਰ ਨੂੰ Amazon Prime ਦਾ ਇੱਕ ਸਾਲ ਦਾ ਸਬਸਕ੍ਰਿਪਸ਼ਨ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਹੀ Netflix ਦਾ 3 ਮਹੀਨੇ ਦਾ ਸਬਸਕ੍ਰਿਪਸ਼ਨ ਦਿੱਤਾ ਜਾ ਰਿਹਾ ਹੈ।