ਪੰਜਾਬ

punjab

ETV Bharat / business

ਪਾਣੀ ਦੀ ਸੰਭਾਲ ਨੂੰ ਲੈ ਕੇ ਬਜਟ-2019 ਤੋਂ ਲੋਕਾਂ ਨੂੰ ਕਾਫ਼ੀ ਉਮੀਦਾਂ - natural problems

ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਕਾਰਨ ਹੋ ਜਾਵੇਗੀ ਜ਼ਮੀਨ ਬੰਜਰ। ਇਸ ਤੇ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਤੇ ਜਲਦ ਹੀ ਇਸ ਦੇ ਬਚਾਅ ਲਈ ਸਰਕਾਰ ਨੂੰ ਸਖ਼ਤ ਫ਼ੈਸਲਾ ਲੈਣਾ ਚਾਹੀਦਾ ਹੈ। ਇਸ ਲਈ ਲੋਕਾਂ ਨੂੰ ਬਜਟ ਤੋਂ ਕਾਫ਼ੀ ਉਮੀਦਾਂ ਹਨ।

ਫ਼ੋਟੋ

By

Published : Jul 3, 2019, 9:39 PM IST

Updated : Jul 9, 2019, 7:54 PM IST

ਹੈਦਰਾਬਾਦ: ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਕਾਰਨ ਪੰਜਾਬ ਵਿੱਚ ਦਿਨੋਂ ਦਿਨ ਪਾਣੀ ਘੱਟ ਹੋ ਰਿਹਾ ਹੈ ਜਿਸ ਦਾ ਹਰਜ਼ਾਨਾ ਸਾਰੇ ਪੰਜਾਬ ਨੂੰ ਭੁਗਤਨਾ ਪੈ ਸਕਦਾ ਹੈ। ਇਸ ਸਾਲ ਦੇ ਬਜਟ ਵਿੱਚ ਪੰਜਾਬ ਵਾਸੀਆਂ ਨੂੰ ਉਮੀਦ ਹੈ ਕਿ ਸਰਕਾਰ ਪਾਣੀ ਦੀ ਸੰਭਾਲ ਲਈ ਬਜਟ ਵਿੱਚ ਕਿਸੇ ਪ੍ਰਕਾਰ ਦੇ ਵਿਸ਼ੇਸ਼ ਬਜਟ ਤਿਆਰ ਕਰੇਗੀ।

ਵੀਡੀਓ।

ਪੰਜਾਬ ਦੇ ਕਈ ਇਲਾਕੇ ਜਿਵੇਂ ਕਿ ਬਰਨਾਲਾ, ਅੰਮ੍ਰਿਤਸਰ, ਸੰਗਰੂਰ ਅਤੇ ਲੁਧਿਆਣਾ ਵਰਗੇ ਕਈ ਹੋਰ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਦਿਨੋਂ ਦਿਨ ਘੱਟ ਰਿਹਾ ਹੈ। ਇਸ ਸਬੰਧੀ ਕਿਸਾਨਾਂ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਝੋਨਾ ਲਗਾਉਣਾ ਸਾਡੀ ਮਜਬੂਰੀ ਹੈ ਕਿਉਂਕਿ ਝੋਨੇ ਤੋਂ ਇਲਾਵਾ ਕਿਸੇ ਹੋਰ ਪ੍ਰਕਾਰ ਦੀ ਫ਼ਸਲ ਵਿੱਚੋਂ ਸਾਨੂੰ ਪੂਰਾ ਮੁੱਲ ਵਾਪਸ ਨਹੀਂ ਮਿਲਦਾ। ਜੇਕਰ ਸਰਕਾਰਾਂ ਲੋੜ੍ਹੀਂਦਾ ਮੁੱਲ ਦੇਣ ਤਾਂ ਅਸੀਂ ਝੋਨੇ ਦੀ ਉਪਜ ਘੱਟ ਕਰ ਦਈਏ ।

Last Updated : Jul 9, 2019, 7:54 PM IST

ABOUT THE AUTHOR

...view details