ਪੰਜਾਬ

punjab

ETV Bharat / business

ਵਧਦੀ ਮੰਗ ਦੀ ਪੂਰਤੀ ਲਈ ਦਿੱਲੀ, ਮੁੰਬਈ ਤੇ ਗੋਵਾ ਤੋਂ ਵਧੇਰੇ ਉਡਾਨਾਂ ਦਾ ਸੰਚਾਲਨ ਕਰੇਗੀ ਵਿਸਤਾਰਾ ਏਅਰਲਾਈਨਜ਼ - ਵਧਦੀ ਮੰਗ ਦੀ ਪੂਰਤੀ

ਵਿਸਤਾਰਾ ਏਅਰਲਾਈਨਜ਼ ਕੰਪਨੀ ਦਿੱਲੀ ਤੋਂ ਗੋਵਾ ਲਈ ਦੋ 2 ਹੋਰ ਉਡਾਨਾਂ ਚਲਾਉਣ ਦੀ ਯੋਜਨਾ ਬਣਾ ਰਹੀ ਹੈ। ਇਸੇ ਤਰ੍ਹਾਂ ਕੰਪਨੀ ਮੁੰਬਈ ਤੋਂ ਗੋਵਾ ਲਈ ਵੀ ਇੱਕ ਹੋਰ ਉਡਾਨ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ।

ਧੇਰੇ ਉਡਾਨਾਂ ਦਾ ਸੰਚਾਲਨ ਕਰੇਗੀ ਵਿਸਤਾਰਾ ਏਅਰਲਾਈਨਜ਼
ਧੇਰੇ ਉਡਾਨਾਂ ਦਾ ਸੰਚਾਲਨ ਕਰੇਗੀ ਵਿਸਤਾਰਾ ਏਅਰਲਾਈਨਜ਼

By

Published : Oct 22, 2020, 7:42 PM IST

ਗੋਵਾ: ਹਵਾਈ ਸੇਵਾਵਾਂ ਨੂੰ ਵਧਾਏ ਜਾਣ ਦੀ ਮੰਗ ਨੂੰ ਪੂਰਾ ਕਰਨ ਲਈ ਵਿਸਤਾਰਾ ਏਅਰਲਾਈਨਜ਼ ਐਤਵਾਰ ਨੂੰ ਦਿੱਲੀ ਤੋਂ ਗੋਵਾ ਲਈ ਵੱਧ ਉਡਾਨਾਂ ਸੰਚਾਲਤ ਕਰੇਗੀ। ਇਸ ਦੀ ਜਾਣਕਾਰੀ ਵਿਸਤਾਰਾ ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਾਂਝੀ ਕੀਤੀ।

ਅਧਿਕਾਰੀ ਨੇ ਦੱਸਿਆ ਕਿ ਵਿਸਤਾਰਾ ਏਅਰਲਾਈਨਜ਼ ਕੰਪਨੀ ਦੀ ਯੋਜਨਾ ਦਿੱਲੀ ਤੋਂ ਗੋਵਾ ਲਈ 2 ਹੋਰ ਉਡਾਨਾਂ ਚਲਾਉਣਾ ਹੈ। ਇਸੇ ਤਰ੍ਹਾਂ ਕੰਪਨੀ ਮੁੰਬਈ ਤੋਂ ਗੋਵਾ ਲਈ ਵੀ ਇੱਕ ਹੋਰ ਉਡਾਨ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ।

ਦੱਸਣਯੋਗ ਹੈ ਕਿ ਹਰ ਸਾਲ ਠੰਡ ਦੇ ਮੌਸਮ ਵਿੱਚ ਗੋਵਾ ਜਾਣ ਲਈ ਮੁਸਾਫਰਾਂ ਦੀ ਭਾਰੀ ਆਮਦ ਹੁੰਦੀ ਹੈ। ਵਿਸਥਾਪਨ ਦੇ ਮੁੱਖ ਵਪਾਰਕ ਅਧਿਕਾਰੀ ਵਿਨੋਦ ਕਨਨ ਨੇ ਪੀਟੀਆਈ-ਭਾਸ਼ਾ ਤੋਂ ਕਿਹਾ, ਕਿ ਅਜੇ ਦਿੱਲੀ ਤੇ ਗੋਵਾ ਵਿਚਾਲੇ ਹਫ਼ਤਾਵਰ 9 ਉਡਾਨਾਂ ਤੇ ਮੁੰਬਈ ਤੇ ਗੋਵਾ ਵਿਚਾਲੇ ਤਕਰੀਬਨ 10 ਉਡਾਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਨ੍ਹਾਂ ਰੂਟਾਂ 'ਤੇ ਯਾਤਰੀਆਂ ਦੀ ਵਧਦੀ ਹੋਈ ਮੰਗ ਨੂੰ ਵੇਖਦੇ ਹੋਏ ਅਸੀਂ 25 ਅਕਤੂਬਰ 2020 ਤੋਂ ਸ਼ੁਰੂ ਹੋਣ ਵਾਲੇ ਸ਼ੀਤਕਾਲੀਨ ਪ੍ਰੋਗਰਾਮ ਵਿੱਚ ਇਨ੍ਹਾਂ ਰੂਟਾਂ 'ਤੇ ਹਫ਼ਤਾਵਾਰ 11-11 ਉਡਾਨਾਂ ਦੀ ਯੋਜਨਾ ਤਿਆਰ ਕਰ ਰਹੇ ਹਾਂ।

ABOUT THE AUTHOR

...view details