ਨਵੀਂ ਦਿੱਲੀ: ਵਿਸਤਾਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਭਾਰਤ ਅਤੇ ਕਤਰ ਵਿਚਾਲੇ ‘ਟਰਾਂਸਪੋਰਟ ਬੱਬਲ’ ਸਮਝੌਤੇ ਤਹਿਤ ਦੋਹਾ ਤੋਂ ਉਡਾਣ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ।
ਏਅਰ ਲਾਈਨ ਦੇ ਅਨੁਸਾਰ, ਉਦਘਾਟਨੀ ਉਡਾਣ ਵੀਰਵਾਰ ਦੇਰ ਸ਼ਾਮ ਦਿੱਲੀ ਤੋਂ ਦੋਹਾ ਲਈ ਰਵਾਨਾ ਹੋਈ। ਏਅਰ ਲਾਈਨ ਕੰਪਨੀ ਹਫਤੇ ਵਿੱਚ ਦੋ ਵਾਰ ਦਿੱਲੀ ਅਤੇ ਦੋਹਾ ਦਰਮਿਆਨ ਵਿਸ਼ੇਸ਼ ਨਾਨ-ਸਟਾਪ ਉਡਾਣ ਚਲਾਉਣ ਦਾ ਐਲਾਨ ਕੀਤਾ ਹੈ। ਵਿਸਤਾਰਾ ਦੇ ਸੀਈਓ ਲੈਸਲੀ ਥਿੰਗ ਨੇ ਕਿਹਾ, “ਦੋਹਾ ਸਾਡੇ ਨੈਟਵਰਕ ਦਾ ਇੱਕ ਮਹੱਤਵਪੂਰਣ ਜੋੜ ਹੈ, ਇਹ ਮੱਧ ਪੂਰਬ ਵਿੱਚ ਸਾਡੀ ਮੌਜੂਦਗੀ ਨੂੰ ਮਜ਼ਬੂਤ ਕਰੇਗਾ ਅਤੇ ਇਹ ਸਾਡੇ ਨੈਟਵਰਕ ਨੂੰ ਦੁਨੀਆ ਵਿੱਚ ਵੱਡਾ ਬਣਾਉਣ ਵਿੱਚ ਸਹਾਇਤਾ ਕਰੇਗਾ."