ਪੰਜਾਬ

punjab

ETV Bharat / business

ਬਾਇਡਨ ਭਾਰਤ ਦਾ ਜੀਐਸਪੀ ਬਹਾਲ ਕਰ ਭੇਜ ਸਕਦੇ ਮਜਬੂਤ ਸੰਕੇਤ: ਮੁਕੇਸ਼ ਅਗੀ

ਯੂਐਸ-ਇੰਡੀਆ ਰਣਨੀਤਕ ਅਤੇ ਭਾਈਵਾਲੀ ਫੋਰਮ ਨੇ ਕਿਹਾ ਕਿ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਜੇ ਭਾਰਤ ਦੇ ਸਧਾਰਣ ਤਰਜੀਹੀ ਪ੍ਰਣਾਲੀ (ਜੀਐਸਪੀ) ਨੂੰ ਬਹਾਲ ਕਰਕੇ ਨਵੀਂ ਦਿੱਲੀ ਨੂੰ ਇੱਕ ਮਜਬੂਤ ਸੰਕੇਤ ਭੇਜ ਸਕਦੇ ਹਨ।

ਬਾਇਡਨ ਭਾਰਤ ਦਾ ਜੀਐਸਪੀ ਬਹਾਲ ਕਰ ਭੇਜ ਸਕਦੇ ਮਜਬੂਤ ਸੰਕੇਤ: ਮੁਕੇਸ਼ ਅਗੀ
ਬਾਇਡਨ ਭਾਰਤ ਦਾ ਜੀਐਸਪੀ ਬਹਾਲ ਕਰ ਭੇਜ ਸਕਦੇ ਮਜਬੂਤ ਸੰਕੇਤ: ਮੁਕੇਸ਼ ਅਗੀ

By

Published : Nov 11, 2020, 2:15 PM IST

ਵਾਸ਼ਿੰਗਟਨ: ਭਾਰਤ ਕੇਂਦਰਤ ਇੱਕ ਵੱਡੀ ਅਮਰੀਕੀ ਪੇਸ਼ੇਵਰ ਲਾਬਿੰਗ ਸਮੂਹ ਨੇ ਕਿਹਾ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਤੇ ਵਾਸ਼ਿੰਗਟਨ ਵੱਲੋਂ ਭਾਰਤ ਦੇ ਮਾਮਲੇ 'ਚ ਵਪਾਰ ਨਾਲ ਜੁੜੀ ਸਧਾਰਣ ਤਰਜੀਹੀ ਪ੍ਰਣਾਲੀ (ਜੀਐਸਪੀ) ਨੂੰ ਬਹਾਲ ਕਰ ਦੇਣ ਨਾਲ ਹੀ ਜਲਦ ਇੱਕ ਛੋਟਾ ਵਪਾਰਕ ਸਮਝੌਤਾ ਹੋ ਸਕਦਾ ਹੈ।

ਯੂਐਸ-ਇੰਡੀਆ ਰਣਨੀਤਕ ਅਤੇ ਭਾਈਵਾਲੀ ਫੋਰਮ (ਯੂਐਸਆਈਐਸਪੀਐਫ) ਦੇ ਪ੍ਰਧਾਨ ਮੁਕੇਸ਼ ਅਗੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਤੇ ਅਮਰੀਕਾ ਛੇਤੀ ਨਾਲ ਇਸ ਤਰ੍ਹਾਂ ਦਾ ਵਪਾਰ ਸਮਝੌਤਾ ਕਰਕੇ ਅੱਗੇ ਵੱਧ ਸਕਦੇ ਹਨ ਤੇ ਅੱਗੇ ਵੱਡੇ ਮੁੱਦਿਆਂ 'ਤੇ ਧਿਆਨ ਕੇਂਦਰਤ ਕਰ ਸਕਦੇ ਹਨ।

ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਸਤੰਬਰ ਵਿੱਚ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸੀਮਤ ਵਪਾਰ ਸਮਝੌਤਾ ਕਰਨ ਦੇ ਮਾਮਲੇ 'ਚ ਜਿਨ੍ਹੇ ਵੀ ਮੁੱਦੇ ਆੜੇ ਆ ਰਹੇ ਸੀ, ਉਸ ਦਾ ਹੱਲ ਕੱਢ ਲਿਆ ਗਿਆ ਹੈ। ਇਸ ਤੋਂ ਬਾਅਦ ਅਮਰੀਕਾ ਦੀ ਰਾਜਨੀਤਿਕ ਸਥਿਤੀ ਜੇ ਇਸ ਦੀ ਇਜਾਜ਼ਤ ਦਿੰਦੀ ਹੈ ਤਾਂ ਕਿਸੀ ਵੀ ਵੇਲੇ ਇਹ ਸਮਝੌਤਾ ਹੋ ਸਕਦਾ ਹੈ।

ਭਾਰਤ ਨੇ ਅਮਰੀਕਾ ਦੇ ਸਾਹਮਣੇ ਜੋ ਮੰਗਾਂ ਰਖਿਆ ਸਨ ਉਸ 'ਚ ਸਟੀਲ ਅਤੇ ਅਲਮੀਨੀਅਮ ਉਤਪਾਦਾਂ ਉੱਤੇ ਲਏ ਜਾ ਰਹੇ ਉੱਚੇ ਰੇਟਾਂ ਤੋਂ ਛੋਟ, ਜੀਐਸਪੀ ਦੇ ਤਹਿਤ ਭਾਰਤ ਨੂੰ ਕੁਝ ਨਿਰਯਾਤ ਸਮਾਨਾਂ ਉੱਤੇ ਦਿੱਤੇ ਜਾਣ ਵਾਲੇ ਲਾਭ ਨੂੰ ਬਹਾਲ ਕਰਨ 'ਤੇ ਜੋਰ ਦਿੱਤਾ ਗਿਆ। ਇਸ ਤੋਂ ਇਲਾਵਾ ਖੇਤੀਬਾੜੀ, ਆਟੋਮੋਬਾਈਲ, ਵਾਹਨਕਲਪੁਰਜੇ ਤੇ ਇੰਜੀਨੀਅਰਿੰਗ ਉਤਪਾਦਾਂ ਨੂੰ ਅਮਰੀਕਾ ਵਿੱਚ ਵਧੀਆਂ ਮਾਰਕੀਟ ਪਹੁੰਚ ਪ੍ਰਦਾਨ ਕਰਨ ਲਈ ਕਿਹਾ।

ABOUT THE AUTHOR

...view details