ਪੰਜਾਬ

punjab

ETV Bharat / business

ਅਮਰੀਕਾ ਨੇ ਚੀਨ ਤੋਂ ਮੁਦਰਾ ਨਾਲ ਛੇੜਛਾੜ ਕਰਨ ਦਾ ਲੇਬਲ ਹਟਾਇਆ - ਅਮਰੀਕਾ ਨੇ ਚੀਨ ਤੋਂ ਮੁਦਰਾ ਨਾਲ ਛੇੜਛਾੜ ਕਰਨ ਦਾ ਲੇਬਲ ਹਟਾਇਆ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਦੇ ਨਾਲ ਪਹਿਲੇ ਪੜਾਅ ਦੇ ਵਪਾਰ ਇਕਰਾਰ ਉੱਤੇ ਹਸਤਾਖ਼ਰ ਤੋਂ ਪਹਿਲਾਂ ਅਮਰੀਕਾ ਦੇ ਵਿੱਤ ਵਿਭਾਗ ਨੇ ਸੰਸਦ ਵਿੱਚ ਆਪਣੀ ਅਰਧ-ਸਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਯੂਆਨ ਮਜ਼ਬੂਤ ਹੋਇਆ ਹੈ ਅਤੇ ਹੁਣ ਚੀਨ ਆਪਣੀ ਮੁਦਰਾ ਨਾਲ ਛੇੜਛਾੜ ਕਰਨ ਵਾਲਾ ਦੇਸ਼ ਨਹੀਂ ਰਿਹਾ।

US-China trade war, US-China Currenecy
ਅਮਰੀਕਾ ਨੇ ਚੀਨ ਤੋਂ ਮੁਦਰਾ ਨਾਲ ਛੇੜਛਾੜ ਕਰਨ ਦਾ ਲੇਬਲ ਹਟਾਇਆ

By

Published : Jan 14, 2020, 5:07 PM IST

ਵਾਸ਼ਿੰਗਟਨ: ਅਮਰੀਕਾ ਨੇ ਚੀਨ ਨੂੰ ਆਪਣੀ ਮੁਦਰਾ ਨਾਲ ਛੇੜਛਾੜ ਕਰਨ ਵਾਲਾ ਦੇਸ਼ ਐਲਾਨਣ ਦੇ ਫ਼ੁਰਮਾਨ ਨੂੰ ਵਾਪਸ ਲੈ ਲਿਆ ਹੈ। ਇਸ ਨਾਲ ਦੁਨਿਆ ਦੀਆਂ ਦੋ ਮੁੱਖ ਆਰਥਿਕ ਤਾਕਤਾਂ ਵਿਚਕਾਰ ਤਨਾਅ ਘੱਟ ਹੋਣ ਦੇ ਸੰਕੇਤ ਮਿਲਦਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਦੇ ਨਾਲ ਪਹਿਲੇ ਪੜਾਅ ਦੇ ਵਪਾਰ ਇਕਰਾਰ ਉੱਤੇ ਹਸਤਾਖ਼ਰ ਤੋਂ ਪਹਿਲਾਂ ਅਮਰੀਕਾ ਦੇ ਵਿੱਤ ਵਿਭਾਗ ਨੇ ਸੰਸਦ ਵਿੱਚ ਆਪਣੀ ਅਰਧ-ਸਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਯੂਆਨ ਮਜ਼ਬੂਤ ਹੋਇਆ ਹੈ ਅਤੇ ਹੁਣ ਚੀਨ ਆਪਣੀ ਮੁਦਰਾ ਨਾਲ ਛੇੜਛਾੜ ਕਰਨ ਵਾਲਾ ਦੇਸ਼ ਨਹੀਂ ਰਿਹਾ।

ਹਾਲਾਂਕਿ ਅਮਰੀਕੀ ਵਿੱਤ ਵਿਭਾਗ ਮਈ ਦੀ ਆਪਣੀ ਪਿਛਲੀ ਰਿਪੋਰਟ ਵਿੱਚ ਚੀਨ ਉੱਤੇ ਇਹ ਲੇਬਲ ਲਾਉਣ ਤੋਂ ਬਚਿਆ ਸੀ, ਪਰ ਟਰੰਪ ਨੇ ਅਗਸਤ ਵਿੱਚ ਦੋਸ਼ ਲਾਏ ਸਨ ਕਿ ਚੀਨ ਵਪਾਰ ਵਿੱਚ ਆਪਣੇ ਫ਼ੈਲਾਓ ਨੂੰ ਲੈ ਕੇ ਜਾਣ-ਬੁੱਝ ਕੇ ਆਪਣੀ ਮੁਦਰਾ ਨੂੰ ਕਮਜ਼ੋਰ ਕਰ ਰਿਹਾ ਹੈ।

ਚੀਨ ਦੇ ਅਧਿਕਾਰੀਆਂ ਨੇ ਅਗਸਤ ਵਿੱਚ ਆਪਣੀ ਮੁਦਰਾ ਯੁਆਨ ਨੂੰ ਡਾਲਰ ਦੇ ਮੁਕਾਬਲੇ 7 ਉੱਤੇ ਆਉਣ ਦਿੱਤਾ ਸੀ। ਇਸ ਨਾਲ ਸ਼ੇਅਰ ਬਾਜ਼ਾਰਾਂ ਵਿੱਚ ਉੱਥਲ-ਪੁੱਥਲ ਮਚੀ ਸੀ ਅਤੇ ਟਰੰਪ ਨੇ ਨਾਰਾਜ਼ਗੀ ਪ੍ਰਗਟਾਈ ਸੀ।

ਇਹ ਵੀ ਪੜ੍ਹੋ: ਦਸੰਬਰ ਵਿੱਚ ਪ੍ਰਚੂਨ ਮਹਿੰਗਾਈ ਦਰ ਵੱਧ ਕੇ 7.35 ਫੀਸਦੀ ਤੱਕ ਪੁੱਜੀ

ਅਮਰੀਕੀ ਵਿੱਤ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਨੇ ਗਰਮੀਆਂ ਦੌਰਾਨ ਆਪਣੀ ਮੁਦਰਾ ਦੇ ਕੀਮਤ ਵਿੱਚ ਘਾਟੇ ਨੂੰ ਲੈ ਕੇ ਪੁਖ਼ਤਾ ਕਦਮ ਚੁੱਕੇ ਸਨ। ਇਸ ਨਾਲ ਚੀਨ ਦੀ ਮੁਦਰਾ ਆਪਣੇ 11 ਸਾਲ ਦੇ ਹੇਠਲੇ ਪੱਧਰ ਉੱਤੇ ਆ ਗਈ ਸੀ। ਹਾਲਾਂਕਿ ਹਾਲ ਦੇ ਸਮੇਂ ਇਹ ਡਾਲਰ ਦੀ ਤੁਲਨਾ ਵਿੱਚ 6.93 ਤੱਕ ਮਜ਼ਬੂਤ ਹੋਈ ਹੈ। ਵਿੱਤ ਵਿਭਾਗ ਨੇ ਕਿਹਾ ਕਿ ਨਵਾਂ ਵਪਾਰ ਇਕਰਾਰਨਾਮਾ ਮੁਦਰਾ ਦੇ ਮੁੱਦੇ ਨੂੰ ਹੱਲ ਕਰੇਗਾ।

For All Latest Updates

ABOUT THE AUTHOR

...view details