ਬੰਗਲੁਰੂ: ਉਬਰ ਨੇ ਬੁੱਧਵਾਰ ਨੂੰ ਇੱਕ ਨਵੀਂ ਵਿਸ਼ੇਸ਼ਤਾ ਲਾਂਚ ਕਰਨ ਦੀ ਘੋਸ਼ਣਾ ਕੀਤੀ, ਜਿਸ ਨਾਲ ਡਰਾਈਵਰ ਹਫ਼ਤੇ ਦੇ ਕਿਸੇ ਵੀ ਦਿਨ ਨਕਦੀ ਕਢਵਾ ਸਕਣਗੇ।
ਉਬਰ ਡਰਾਈਵਰ ਹੁਣ ਹਫ਼ਤੇ ਦੇ ਕਿਸੇ ਵੀ ਦਿਨ ਕਢਵਾ ਸਕਣਗੇ ਆਪਣੀ ਕਮਾਈ
ਕੋਰੋਨਾ ਵਾਇਰਸ ਕਾਰਨ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਉਬਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਵਾਰ ਜਦੋਂ ਇੱਕ ਡਰਾਈਵਰ 200 ਰੁਪਏ ਦੀ ਘੱਟੋ ਘੱਟ ਰਾਸ਼ੀ ਤੱਕ ਪਹੁੰਚ ਜਾਂਦਾ ਹੈ ਤਾਂ ਉਹ ਹਫ਼ਤੇ ਦੇ ਕਿਸੇ ਵੀ ਦਿਨ ਨਕਦੀ ਕੱਢਵਾ ਸਕਦਾ ਹੈ।...
ਤਸਵੀਰ
ਮੋਟੋ, ਆਟੋ ਅਤੇ ਕਾਰਾਂ ਦੇ ਚਾਲਕ ਘੱਟੋ ਘੱਟ 200 ਰੁਪਏ ਦੀ ਕਮਾਈ ਕਰ ਲੈਂਦੇ ਹਨ, ਉਹ 'ਆਨ ਡਿਮਾਂਡ ਕੈਸ਼-ਆਉਟ' ਫੀਚਰ ਦੀ ਮਦਦ ਨਾਲ ਹਫ਼ਤੇ ਦੇ ਕਿਸੇ ਵੀ ਦਿਨ ਨਕਦੀ ਕਢਾਉਣ ਦੇ ਯੋਗ ਹੋਣਗੇ।
ਉਬਰ ਇੰਡੀਆ ਐਸਏ ਦੇ ਸਪਲਾਈ ਅਤੇ ਡਰਾਈਵਰ ਆਪ੍ਰੇਸ਼ਨਜ਼ ਦੇ ਮੁਖੀ ਪਵਨ ਵੈਸ਼ਿਆ ਨੇ ਕਿਹਾ ਕਿ ਇਨ੍ਹਾਂ ਮੁਸ਼ਕਲ ਸਮਿਆਂ ਵਿੱਚ ਡਰਾਈਵਰਾਂ ਦੀ ਮਦਦ ਲਈ, ਅਸੀਂ ਇੱਕ ਆਨ-ਡਿਮਾਂਡ ਕੈਸ਼-ਆਉਟ ਫੀਚਰ ਤਿਆਰ ਕੀਤਾ ਹੈ ਜਿਸ ਨਾਲ ਉਹ ਆਪਣੀ ਹਫ਼ਤਾਵਾਰੀ ਨਕਦੀ ਕਢਵਾਉਣ ਦੀ ਉਡੀਕ ਕਰਨ ਦੀ ਬਜਾਏ, ਕਿਸੇ ਵੀ ਦਿਨ ਕੈਸ਼ ਆਊਟ ਕਰ ਸਕਦੇ ਹਨ।