ਹੈਦਰਾਬਾਦ : ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੀ ਮੇਜ਼ਬਾਨੀ ਕਰਨ ਦੇ ਲਈ ਤਿਆਰ ਹੋ ਰਿਹਾ ਹੈ। ਡੋਨਾਲਡ ਟਰੰਪ 24 ਫ਼ਰਵਰੀ ਨੂੰ 2-ਦਿਨਾਂ ਯਾਤਰਾ ਦੇ ਲਈ ਭਾਰਤ ਆਉਣਗੇ। ਇਸ ਯਾਤਰਾ ਦੇ ਨਾਲ, ਦੋਵੇਂ ਰਾਸ਼ਟਰਾਂ ਵਿਚਕਾਰ ਰਣਨੀਤਿਕ ਸਾਂਝਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਵਪਾਰ, ਰੱਖਿਆ ਅਤੇ ਪੁਲਾੜ ਸਮੇਤ ਕਈ ਖੇਤਰਾਂ ਵਿੱਚ 2-ਪੱਖੀ ਸਮਝੌਤੇ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਯਾਤਰਾ ਦੇ ਮੱਦੇਨਜ਼ਰ ਦੇਸ਼ ਦੇ ਕਈ ਕੋਨਿਆਂ ਵਿੱਚ ਕਈ ਬਿੰਦੂਆਂ ਉੱਤੇ ਚਰਚਾ ਕੀਤੀ ਜਾ ਰਹੀ ਹੈ।
ਦੋਵੇਂ ਦੇਸ਼ਾਂ ਦੇ ਵਿਚਕਾਰ ਸੰਭਾਵਿਤ ਵਪਾਰ ਸੌਦਿਆਂ ਉੱਤੇ ਸਾਰਿਆਂ ਦੀਆਂ ਨਿਗਾਹਾਂ ਹਨ। ਆਸਾਂ ਲਾਈਆਂ ਜਾ ਰਹੀਆਂ ਹਨ ਕਿ ਇਸ ਦੌਰੇ ਦੌਰਾਨ ਭਾਰਤ-ਅਮਰੀਕੀ ਵਪਾਰ ਸੌਦੇ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਟਰੰਪ ਨੇ ਕਿਹਾ ਕਿ ਭਾਰਤ ਦੇ ਨਾਲ ਇੱਕ ਵਪਾਰ ਸਮਝੌਤਾ ਉਨ੍ਹਾਂ ਦੀ ਆਗ਼ਾਮੀ ਯਾਤਰਾ ਦੌਰਾਨ ਸੰਭਵ ਹੈ।
ਦੋਵੇਂ ਰਾਸ਼ਟਰਾਂ ਵਿਚਕਾਰ ਵਿਆਪਕ ਵਿਚਾਰ-ਚਰਚਾ ਚੱਲ ਰਹੀ ਹੈ। ਭਾਰਤ ਸਟੀਲ ਅਤੇ ਐਲੂਮੀਨਿਅਮ ਉਤਪਾਦਾਂ ਉੱਤੇ ਉੱਚ ਟੈਰਿਫ਼ ਨੂੰ ਸ਼ਾਮਲ ਕਰਨ ਅਤੇ ਸਮਾਨੀਕਰਨ ਪ੍ਰਣਾਲੀ (ਜੀਐੱਸਪੀ) ਦੇ ਮਾਧਿਅਮ ਰਾਹੀਂ ਤਰਜ਼ੀਹੀ ਟੈਰਿਫ਼ ਪ੍ਰਣਾਲੀ ਦੀ ਬਹਾਲੀ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤ ਖੇਤੀ, ਆਟੋਮੋਬਾਇਲ ਅਤੇ ਇੰਜੀਨਿਅਰਿੰਗ ਉਤਪਾਦਾਂ ਦੇ ਲਈ ਮਾਰਕਿਟਿੰਗ ਹਿੱਸੇਦਾਰੀ ਵਧਾਉਣ ਉੱਤੇ ਅੜਿਆ ਹੋਇਆ ਹੈ।
ਦੂਸਰੇ ਪਾਸੇ, ਅਮਰੀਕਾ ਸੂਚਨਾ ਅਤੇ ਸੰਚਾਰ ਤਕਨੀਕੀ (ਆਈਸੀਟੀ) ਉਤਪਾਦਾਂ ਉੱਤੇ ਆਯਾਤ ਟੈਕਸ ਨੂੰ ਘੱਟ ਕਰਨ ਤੋਂ ਇਲਾਵਾ ਆਪਣੇ ਡੇਅਰੀ ਉਤਪਾਦਾਂ ਅਤੇ ਮੈਡੀਕਲ ਉਪਕਰਣਾਂ ਦੇ ਲਈ ਬਾਜ਼ਾਰ ਵਿੱਚ ਹਿੱਸੇਦਾਰੀ ਵਧਾਉਣ ਦੀ ਵੀ ਮੰਗ ਕਰ ਰਿਹਾ ਹੈ।