ਪੰਜਾਬ

punjab

ETV Bharat / business

ਟਰੰਪ ਬਨਾਮ ਸੋਸ਼ਲ ਮੀਡਿਆ: ਰਾਸ਼ਟਰਪਤੀ ਨੇ ਮੀਡਿਆ ਵਿਰੁੱਧ ਅਪਣਾਇਆ ਸਾਸ਼ਕੀ ਰੁਖ - ਟਰੰਪ ਦੇ ਸਾਸ਼ਕੀ ਨਿਰਦੇਸ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟਰ ਉੱਤੇ ਲੜਾਈ ਤੋਂ 2 ਬਾਅਦ ਹੀ ਸੋਸ਼ਲ ਮੀਡਿਆ ਪਲੇਟਫ਼ਾਰਮਾਂ ਉੱਤੇ ਨਕੇਲ ਪਾਉਣ ਦੇ ਲਈ ਇੱਕ ਕਾਰਜ਼ਕਾਰੀ ਨਿਰਦੇਸ਼ਾਂ ਉੱਤੇ ਦਸਤਖ਼ਤ ਕੀਤੇ ਹਨ।

ਟਰੰਪ ਬਨਾਮ ਸੋਸ਼ਲ ਮੀਡਿਆ: ਰਾਸ਼ਟਰਪਤੀ ਨੇ ਮੀਡਿਆ ਵਿਰੁੱਧ ਅਪਣਾਇਆ ਸਾਸ਼ਕੀ ਰੁਖ
ਟਰੰਪ ਬਨਾਮ ਸੋਸ਼ਲ ਮੀਡਿਆ: ਰਾਸ਼ਟਰਪਤੀ ਨੇ ਮੀਡਿਆ ਵਿਰੁੱਧ ਅਪਣਾਇਆ ਸਾਸ਼ਕੀ ਰੁਖ

By

Published : May 29, 2020, 6:52 PM IST

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟਰ ਅਤੇ ਫ਼ੇਸਬੁੱਕ ਵਰਗੀਆਂ ਸੋਸ਼ਲ ਮੀਡਿਆ ਕੰਪਨੀਆਂ ਨੂੰ ਤੀਸਰੇ ਪੱਖ ਦੇ ਵਰਤੋਂਕਾਰਾਂ ਵੱਲੋਂ ਪਾਈ ਗਈ ਸਮੱਗਰੀ ਉੱਤੇ ਮਿਲੇ, ਕਾਨੂੰਨੀ ਰਾਖਵੇਂਕਰਨ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਇੱਕ ਸ਼ਾਸਕੀ ਨਿਰਦੇਸ਼ ਉੱਤੇ ਦਸਤਖ਼ਤ ਕੀਤੇ ਹਨ।

ਇੱਕ ਦਿਨ ਪਹਿਲਾਂ ਹੀ ਟਰੰਪ ਨੇ ਟਵੀਟਰ ਉੱਤੇ ਚੋਣ ਵਿੱਚ ਦਖ਼ਲ-ਅੰਦਾਜ਼ੀ ਦੇ ਦੋਸ਼ ਲਾਏ ਸਨ। ਟਵੀਟਰ ਨੇ ਟਰੰਪ ਦੇ ਦੋ ਟਵੀਟਾਂ ਦੇ ਨਾਲ ਅੰਕੜੇ-ਚੈੱਕ ਵਾਲੇ ਲਿੰਕ ਜੋੜ ਦਿੱਤੇ ਸਨ। ਟਰੰਪ ਨੇ ਬੁੱਧਵਾਰ ਨੂੰ ਸਾਸ਼ਕੀ ਨਿਰਦੇਸ਼ਾਂ ਉੱਤੇ ਦਸਤਖ਼ਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਮੈਂ ਅਮਰੀਕੀ ਲੋਕਾਂ ਦੇ ਆਜ਼ਾਦੀ ਨਾਲ ਬੋਲਣ ਦੇ ਅਧਿਕਾਰਾਂ ਦੇ ਰਾਖਵੇਂਕਰਨ ਦੇ ਲਈ ਇੱਕ ਸਾਸ਼ਕੀ ਨਿਰਦੇਸ਼ਾਂ ਉੱਤੇ ਦਸਤਖ਼ਤ ਕਰ ਰਿਹਾ ਹਾਂ।

ਇਸ ਸਮੇਂ ਟਵੀਟਰ ਵਰਗੀਆਂ ਸੋਸ਼ਲ ਮੀਡਿਆ ਕੰਪਨੀਾਂ ਨੂੰ ਇਸ ਸਿਧਾਂਤ ਦੇ ਆਧਾਰ ਉੱਤੇ ਜਵਾਬਦੇਹੀ ਤੋਂ ਬੇਮਿਸਾਲ ਸੁਰੱਖਿਆ ਮਿਲ ਜਾਂਦੀ ਹੈ ਕਿ ਉਹ ਨਿਰਪੱਖ ਮੰਚ ਹੈ ਅਤੇ ਉਹ ਇੱਕ ਨਜ਼ਰੀਏ ਦੇ ਨਾਲ ਸੰਪਾਦਨ ਦਾ ਕੰਮ ਕਰ ਰਹੇ ਹਨ।

ਸੰਚਾਰ ਸਿਸ਼ਟਾਚਾਰ ਕਾਨੂੰਨ ਦੀ ਧਾਰ 2230 ਦੇ ਤਹਿਤ ਸਾਸ਼ਕੀ ਨਿਰਦੇਸ਼ਾਂ ਵਿੱਚ ਨਵੇਂ ਨਿਯਮਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਸੈਂਸਰ ਕਰਨ ਜਾਂ ਕਿਸੇ ਰਾਜਨੀਤਿਕ ਗਤੀਵਿਧੀ ਵਿੱਚ ਸ਼ਾਮਲ ਹੋਣ ਵਾਲੀਆਂ ਸੋਸ਼ਲ ਮੀਡਿਆ ਕੰਪਨੀਆਂ ਜਵਾਬਦੇਹੀ ਤੋਂ ਛੋਟ ਨਹੀਂ ਲੈ ਸਕਣਗੀਆਂ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਵੱਡੀ ਗੱਲ ਹੈ। ਉਨ੍ਹਾਂ ਦੇ ਕੋਲ ਸੁਰੱਖਿਆ ਹੈ, ਉਹ ਜੋ ਚਾਹੁਣ ਉਹ ਕਰ ਸਕਦੇ ਹਨ। ਹੁਣ ਉਨ੍ਹਾਂ ਦੇ ਕੋਲ ਇਹ ਸੁਰੱਖਿਆ ਨਹੀਂ ਰਹੇਗੀ

ਉਨ੍ਹਾਂ ਨੇ ਕਿਹਾ ਕਿ ਸਾਸ਼ਕੀ ਨਿਰਦੇਸ਼ਾਂ ਵਿੱਚ ਸੰਘੀ ਵਪਾਰ ਕਮਿਸ਼ਨ ਨੂੰ ਇੰਨ੍ਹਾਂ ਸੋਸ਼ਲ ਮੀਡਿਆ ਕੰਪਨੀਆਂ ਨੂੰ ਧੋਖੇਬਾਜ਼ੀ ਦਾ ਕੋਈ ਕੰਮ ਨਾ ਕਰਨ ਦੇਣ ਜਾਂ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੇ ਕੰਮ ਨਾ ਕਰਨ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ABOUT THE AUTHOR

...view details